15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬੀ ਸਾਹਿਤ ਸਭਾ ਦੀ ਸਾਹਿਤਕ ਇਕੱਤਰਤਾ ਹੋਈ

ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ, ਦਿੱਲੀ ਵਲੋਂ ਪੰਜਾਬੀ ਭਵਨ ਵਿਖੇ ਇਕ ਸਾਹਿਤਕ ਇਕੱਤਰਤਾ ਕੀਤੀ ਗਈ, ਜਿਸ ਦਾ ਵਿਸ਼ਾ 'ਆਓ ਰਲ ਮਜਲਿਸ ਕਰੀਏ |' ਇਸ ਇਕੱਤਰਤਾ ਵਿਚ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਸਭ ਦਾ ਸਵਾਗਤ ਕਰਦਿਆਂ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ | ਪ੍ਰੋਗਰਾਮ ਵਿਚ ਉੱਘੇ ਗਲਪਕਾਰ ਅਤੇ ਸ਼ਬਦ ਮੈਗਜ਼ੀਨ ਦੇ ਸੰਪਾਦਕ ਜਿੰਦਰ ਮੁੱਖ ਮਹਿਮਾਨ ਸਨ, ਜਿਨ੍ਹਾਂ ਦੇ ਨਾਲ ਡਾ. ਵਨੀਤਾ ਨੇ ਸਾਰਥਕ ਸੰਵਾਦ ਰਚਾਇਆ | ਡਾ. ਵਨੀਤਾ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਹਿਤਕਾਰਾਂ ਨੂੰ ਹਰ ਤਰ੍ਹਾਂ ਦਾ ਸਾਹਿਤ ਪੜ੍ਹਨਾ ਚਾਹੀਦਾ ਹੈ, ਉਨ੍ਹਾਂ ਨੇ ਕਈ ਲਿਖਤਾਂ ਦਾ ਹਵਾਲਾ ਦਿੱਤਾ ਅਤੇ ਨਾਲ ਹੀ ਪੜ੍ਹਨ ਦੀ ਮਹੱਤਤਾ ਬਾਰੇ ਆਪਣੀ ਗੱਲ ਰੱਖੀ | ਸਭਾ ਦੀ ਚੇਅਰਪਰਸਨ ਰੇਣੂਕਾ ਸਿੰਘ ਨੇ ਵਿਸ਼ੇਸ਼ ਕਰਕੇ ਜਿੰਦਰ ਅਤੇ ਪ੍ਰੋਗਰਾਮ ਵਿਚ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਅਖੀਰ ਵਿਚ ਲੇਖਕ ਰਾਜੀਵ ਸੇਠ ਦਾ ਨਵਾਂ ਕਾਵਿ ਸੰਗ੍ਰਹਿ 'ਮੇਰੇ ਹਿੱਸੇ ਦਾ ਸੂਰਜ' ਪ੍ਰੋ. ਰੇਣੂਕਾ ਸਿੰਘ, ਜਿੰਦਰ, ਡਾ. ਵਨੀਤਾ ਗਗਨਮੀਤ ਅਤੇ ਕੇਸਰਾ ਰਾਮ ਨੇ ਰਿਲੀਜ਼ ਕੀਤਾ | ਆਈਆਂ ਹੋਈਆਂ ਸ਼ਖ਼ਸੀਅਤਾਂ ਨੇ ਪੰਜਾਬੀ ਸਾਹਿਤ ਸਭਾ ਦੀ ਪ੍ਰਸੰਸਾ ਕੀਤੀ ਕਿ ਉਹ ਸਮੇਂ-ਸਮੇਂ 'ਤੇ ਵੱਖ-ਵੱਖ ਪ੍ਰੋਗਰਾਮ ਕਰਾ ਕੇ ਬਹੁਤ ਵਧੀਆ ਕੰਮ ਕਰ ਰਹੀ ਹੈ |
ਪਿਛਲੀ ਖ਼ਬਰ -ਮਾਮਲਾ ਜਮਨਾ ਬਾਜ਼ਾਰ ਘਾਟ ਦੇ ਇਲਾਕੇ ਦਾ- 310 ਪਰਿਵਾਰਾਂ ਦੇ ਲੋਕਾਂ ਦੀਆਂ ਅੱਖਾਂ ਵਿਚੋਂ ਵਗ ਰਹੇ ਨੇ ਹੰਝੂ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਦੋ ਲਾਪਤਾ ਔਰਤਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।