15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਵੋਟਰ 30 ਅਗਸਤ ਤੱਕ ਦਾਇਰ ਕਰ ਸਕਦੇ ਨੇ ਆਪਣੇ ਦਾਅਵੇ ਤੇ ਇਤਰਾਜ਼ - ਜ਼ਿਲ੍ਹਾ ਚੋਣ ਅਫ਼ਸਰ

ਯਮੁਨਾਨਗਰ , 14 ਅਗਸਤ ( ਗੁਰਦਿਆਲ ਸਿੰਘ ਨਿਮਰ )- ਡਿਪਟੀ ਕਮਿਸ਼ਨਰ - ਕਮ - ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਗਹਿਰੀ ਸੁਧਾਈ -2026 ਤਹਿਤ 31 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੇ ਨਾਂਅ ਪਹਿਲਾਂ ਵੋਟਰ ਸੂਚੀ ‘ ਚ ਦਰਜ ਸਨ , ਪਰ ਉਨ੍ਹਾਂ ਦੇ ਨਾਂਅ 31 ਜੁਲਾਈ ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ‘ ਚੋਂ ਗਾਇਬ ਹਨ ਅਤੇ ਉਨ੍ਹਾਂ ਨੂੰ ਬੀ .

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਜਾਣਕਾਰੀ ਸਾਂਝੀ ਕਰਦੇ ਹੋਏ। ਤਸਵੀਰ : ਨਿਮਰ 15-08-2026
ਯਮੁਨਾਨਗਰ , 14 ਅਗਸਤ ( ਗੁਰਦਿਆਲ ਸਿੰਘ ਨਿਮਰ )- ਡਿਪਟੀ ਕਮਿਸ਼ਨਰ - ਕਮ - ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਗਹਿਰੀ ਸੁਧਾਈ -2026 ਤਹਿਤ 31 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੇ ਨਾਂਅ ਪਹਿਲਾਂ ਵੋਟਰ ਸੂਚੀ ‘ ਚ ਦਰਜ ਸਨ , ਪਰ ਉਨ੍ਹਾਂ ਦੇ ਨਾਂਅ 31 ਜੁਲਾਈ ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ‘ ਚੋਂ ਗਾਇਬ ਹਨ ਅਤੇ ਉਨ੍ਹਾਂ ਨੂੰ ਬੀ . ਐਲ . ਓ . ਵਲੋਂ ਨੋਟਿਸ ਪ੍ਰਾਪਤ ਹੋਇਆ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਵੋਟਰ 30 ਅਗਸਤ ਤੱਕ ਸੰਬੰਧਿਤ ਬੀ . ਐਲ . ਓ . ਕੋਲ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਦੇ ਹਨ । ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਨੇ ਅੱਗੇ ਦੱਸਿਆ ਕਿ ਸਾਰੇ ਯੋਗ ਨੌਜਵਾਨ ਜਿਨ੍ਹਾਂ ਦੀ ਉਮਰ 1 ਜੁਲਾਈ 2026 ਦੀ ਆਧਾਰ ਮਿਤੀ ਅਨੁਸਾਰ 18 ਸਾਲ ਪੂਰੀ ਹੋ ਚੁੱਕੀ ਹੈ , ਉਹ 30 ਅਗਸਤ ਤੱਕ ਸੰਬੰਧਿਤ ਬੀ . ਐਲ . ਓ . ਰਾਹੀਂ ਫਾਰਮ ਨੰ . 6 ਭਰ ਕੇ ਵੋਟਰ ਸੂਚੀ ‘ ਚ ਆਪਣਾ ਨਾਂਅ ਦਰਜ ਕਰਵਾਉਣ ਲਈ ਆਨਲਾਈਨ ਜਾਂ ਆਫ਼ਲਾਈਨ ਅਰਜ਼ੀ ਦੇ ਸਕਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਦੇ ਨਾਂਅ , ਪਤੇ ਜਾਂ ਹੋਰਨਾਂ ਵੇਰਵਿਆਂ ‘ ਚ ਕਿਸੇ ਕਿਸਮ ਦੀ ਗ਼ਲਤੀ ਹੈ ਤਾਂ ਸੰਬੰਧਿਤ ਵੋਟਰ ਫਾਰਮ ਨੰ . 8 ਅਤੇ ਜ਼ਰੂਰੀ ਘੋਸ਼ਣਾ ਪੱਤਰ ਭਰ ਕੇ ਆਪਣੇ ਵੇਰਵਿਆਂ ‘ ਚ ਸੋਧ ਕਰਵਾ ਸਕਦਾ ਹੈ । ਉਨ੍ਹਾਂ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਡਰਾਫਟ ਵੋਟਰ ਸੂਚੀ ‘ ਚ ਆਪਣਾ ਨਾਂਅ ਅਤੇ ਹੋਰਨਾਂ ਵੇਰਵਿਆਂ ਦੀ ਜਾਂਚ ਕਰਨ ਅਤੇ ਕਿਸੇ ਵੀ ਕਿਸਮ ਦੀ ਗਲਤੀ ਜਾਂ ਇਤਰਾਜ਼ ਹੋਣ ਦੀ ਸੂਰਤ ‘ ਚ ਨਿਰਧਾਰਤ ਸਮੇਂ ਦੇ ਅੰਦਰ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਿਨੈਕਾਰ ਨੂੰ ਸੁਣਵਾਈ ਸੰਬੰਧੀ ਨੋਟਿਸ ਮਿਲਦਾ ਹੈ ਤਾਂ ਉਸ ਨੂੰ ਨਿਰਧਾਰਤ ਮਿਤੀ ‘ ਤੇ ਸੰਬੰਧਿਤ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਅਤੇ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ ਤਾਂ ਜੋ ਅਰਜ਼ੀ ਦਾ ਸਮੇਂ ਸਿਰ ਨਿਰਪੱਖ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ । ਉਨ੍ਹਾਂ ਅੱਗੇ ਕਿਹਾ ਕਿ ਨਾਗਰਿਕ ਭਾਰਤੀ ਚੋਣ ਕਮਿਸ਼ਨ ਦੇ ਪੋਰਟਲ ਅਤੇ ਹਰਿਆਣਾ ਦੇ ਮੁੱਖ ਅਧਿਕਾਰੀ ਦੀ ਵੈੱਬਸਾਈਟ ‘ ਤੇ ਵੀ ਆਪਣੀ ਵੋਟਰ ਜਾਣਕਾਰੀ ਦੀ ਜਾਂਚ ਕਰ ਸਕਦੇ ਹਨ ।
ਪਿਛਲੀ ਖ਼ਬਰ ਨਗਰ ਨਿਗਮ ਨੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਤਿਰੰਗਾ ਸਾਈਕਲ ਰੈਲੀ ਰਾਹੀਂ ਦਿੱਤਾ ਦੇਸ਼ ਭਗਤੀ ਦਾ ਸੰਦੇਸ਼ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ 9 ਵੇਂ ਦਿਨ ਵੀ ਜਾਰੀ , ਟੋਹਾਣਾ ’ ਚ ਥਾਂ - ਥਾਂ ਲੱਗੇ ਕੂੜੇ ਦੇ ਢੇਰ ‘ਮੰਗਾਂ ਮੰਨੇ ਬਿਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।