14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਅਤੇ ਬੱਚੇ ਦਾ ਪ੍ਰੇਮ ਪਵਿੱਤਰ ਤੇ ਸਵਾਰਥ ਰਹਿਤ ਹੈ

ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਮਦਰ-ਡੇ ਇਕ ਅਜਿਹਾ ਦਿਨ ਹੈ ਜੋ ਕਿ ਸਾਰੇ ਸੰਸਾਰ ਵਿਚ ਆਪਣੀਆਂ ਮਾਵਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ ਕਿਉਂਕਿ ਬੱਚੇ ਤੇ ਮਾਂ ਦਾ ਸੰਬੰਧ ਕੇਵਲ ਅਜਿਹਾ ਪ੍ਰੇਮ ਹੈ ਜੋ ਕਿ ਇਕ ਪਵਿੱਤਰ ਅਤੇ ਸਵਾਰਥ ਰਹਿਤ ਹੈ-ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਜਿੰਦਰ ਸਿੰਘ ਨੇ ਕੀਤਾ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਜੀਵਨ ਤੋਂ ਉਦਾਹਰਨ ਲਈਏ ਤਾਂ ਅਸੀਂ ਵੇਖਦੇ ਹਾਂ ਕਿ ਸਭ ਤੋਂ ਉੱਚੀ ਅਤੇ ਚੰਗੀ ਉਦਾਹਰਨ ਮਾਂ ਅਤੇ ਬੱਚੇ ਦੇ ਸੰਸਾਰਿਕ ਪ੍ਰੇਮ ਦੀ ਹੈ | ਉਨ੍ਹਾਂ ਇਹ ਵੀ ਕਿਹਾ ਹੈ ਕਿ ਅਸੀਂ ਵੇਖਦੇ ਹਾਂ ਕਿ ਕਿਵੇਂ ਇਕ ਛੋਟਾ ਬੱਚਾ ਆਪਣੀ ਮਾਂ ਦੇ ਵਾਲਾਂ ਨੂੰ ਖਿੱਚਦਾ ਹੈ ਅਤੇ ਆਪਣੀਆਂ ਗੱਲ੍ਹਾਂ 'ਤੇ ਥੱਪੜ ਮਾਰਦਾ ਹੈ ਤੇ ਉਸ ਦੀ ਮਾਂ ਬੱਚੇ ਦੀਆਂ ਹਰਕਤਾਂ 'ਤੇ ਗੁੱਸਾ ਨਹੀਂ ਕਰਦੀ ਬਲਕਿ ਪਿਆਰ ਕਰਦੀ ਹੈ | ਸੰਤ ਰਾਜਿੰਦਰ ਸਿੰਘ ਨੇ ਮਦਰ-ਡੇ ਦੇ ਮੌਕੇ 'ਤੇ ਕਿਹਾ ਹੈ ਕਿ ਅਸੀਂ ਆਪਣੀ ਮਾਂ ਦੇ ਨਿਰਸਵਾਰਥ ਪਿਆਰ ਨੂੰ ਨਾ ਕੇਵਲ ਮਦਰ-ਡੇ ਦੇ ਦਿਨ ਸਮਰਪਣ ਕਰਾਂਗੇ ਅਤੇ ਹਰੇਕ ਦਿਨ ਮਾਂ ਨੂੰ ਆਪਣੇ ਦਿਲਾਂ ਵਿਚ ਰੱਖਾਂਗੇ |
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਦੋ ਲਾਪਤਾ ਔਰਤਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਅਗਲੀ ਖ਼ਬਰ ਮੈਟਰੋ ਸਟੇਸ਼ਨ 'ਤੇ ਇੰਟਰਚੇਂਜ ਦੀ ਸਹੂਲਤ ਮਿਲਣ ਨਾਲ ਲੋਕਾਂ ਨੂੰ ਹੋਈ ਆਸਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।