14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

20 ਸਾਲਾ ਪੰਜਾਬਣ ਦੀ ਦਰਦਨਾਕ ਹਾਦਸੇ ’ਚ ਮੌਤ

ਸਾਨ ਫਰਾਂਸਿਸਕੋ, 14 ਅਗਸਤ (ਐਸ ਅਸ਼ੋਕ ਭੌਰਾ)-ਸਾਂਤਾ ਕਰੂਜ਼ (ਕੈਲੀਫੋਰਨੀਆ) ਵਿਖੇ ਪੜ੍ਹਾਈ ਕਰ ਰਹੀ 20 ਸਾਲਾ ਪੰਜਾਬੀ ਵਿਦਿਆਰਥਣ ਐਲੀ ਸਿੰਘ ਦੀ ਇਥੋਂ ਦੇ ਚਰਚਿਤ ਸਟੀਮਰ ਲੇਨ ਨੇੜੇ ਵੈਸਟ ਕਲਿਫ ਡਰਾਇਵ ਤੋਂ ਇਕ ...

ਅਜੀਤ ਡੈਸਕ 14-08-2026

ਸਾਨ ਫਰਾਂਸਿਸਕੋ, 14 ਅਗਸਤ (ਐਸ ਅਸ਼ੋਕ ਭੌਰਾ)-ਸਾਂਤਾ ਕਰੂਜ਼ (ਕੈਲੀਫੋਰਨੀਆ) ਵਿਖੇ ਪੜ੍ਹਾਈ ਕਰ ਰਹੀ 20 ਸਾਲਾ ਪੰਜਾਬੀ ਵਿਦਿਆਰਥਣ ਐਲੀ ਸਿੰਘ ਦੀ ਇਥੋਂ ਦੇ ਚਰਚਿਤ ਸਟੀਮਰ ਲੇਨ ਨੇੜੇ ਵੈਸਟ ਕਲਿਫ ਡਰਾਇਵ ਤੋਂ ਇਕ ਕਾਰ ਸਮੇਤ ਚੱਟਾਨ ਤੋਂ ਹੇਠਾਂ ਸਮੁੰਦਰ ਵਿਚ ਜਾ ਡਿੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੁਖਦਾਈ ਖ਼ਬਰ ਨਾਲ ਪਰਿਵਾਰ ਦੇ ਨਾਲ-ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਐਲੀ ਸਿੰਘ  ਫਰਿਜਨੋ ਵਸਦੇ ਨਾਮੀ ਕਿਸਾਨ, ਬਦਾਮ ਉਤਪਾਦਕ ਤੇ ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸਖਸ਼ੀਅਤ ਨਰਿੰਦਰ ਪਾਲ ਸਿੰਘ ਉਰਫ ਪਾਲ ਮਾਹਿਲ ਦੀ ਦੋਹਤਰੀ ਸੀ। ਨੌਜਵਾਨ ਬੱਚੀ ਦੀ ਬੇਵਕਤੀ ਮੌਤ ਦੀ ਖ਼ਬਰ ਸੁਣ ਕੇ ਨਰਿੰਦਰਪਾਲ ਮਾਹਲ ਦੇ ਦੋਸਤਾਂ, ਸਨੇਹੀਆਂ ਅਤੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਪਿਛਲੀ ਖ਼ਬਰ ਜਗਤਾਰ ਸਿੰਘ ਹਵਾਰਾ ਵਲੋ ਕੌਮੀ ਇਨਸਾਫ਼ ਮੋਰਚੇ ਵਿਚ ਪਹੁੰਚਣ ਦੀ ਵੱਧ ਤੋਂ ਵੱਧ ਅਪੀਲ ਅਗਲੀ ਖ਼ਬਰ ਹਾਕੀ ਵਿਸ਼ਵ ਕੱਪ ਅੱਜ ਤੋਂ, ਵੇਲਜ਼ ਵਿਰੁੱਧ ਅੱਜ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਭਾਰਤ