15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਅੱਜ ਟੋਹਾਣਾ ’ ਚ ਸਵੇਰੇ 5 ਵਜੇ ਹੋਵੇਗੀ ਮੈਰਾਥਨ

ਟੋਹਾਣਾ , 14 ਅਗਸਤ ( ਮਨਜੀਤ ਸਿੰਘ ) - ਆਜ਼ਾਦੀ ਦਿਵਸ ਮੌਕੇ ਟੋਹਾਣਾ ਵਿੱਚ 15 ਅਗਸਤ ਨੂੰ ਸਵੇਰੇ 5 ਵਜੇ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ । ਮੈਰਾਥਨ ਦੀ ਸ਼ੁਰੂਆਤ ਸ਼ਾਹੀ ਬਾਗ਼ ਨੇੜਿਓਂ ਹੋਵੇਗੀ ਅਤੇ ਇਹ ਦੌੜ ਰਤੀਆ ਰੋਡ ’ ਤੇ ਸਥਿਤ ਮਾਰੂਤੀ ਏਜੰਸੀ ਤੱਕ ਜਾਵੇਗੀ ।

ਅਜੀਤ ਡੈਸਕ 15-08-2026
ਟੋਹਾਣਾ , 14 ਅਗਸਤ ( ਮਨਜੀਤ ਸਿੰਘ ) - ਆਜ਼ਾਦੀ ਦਿਵਸ ਮੌਕੇ ਟੋਹਾਣਾ ਵਿੱਚ 15 ਅਗਸਤ ਨੂੰ ਸਵੇਰੇ 5 ਵਜੇ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ । ਮੈਰਾਥਨ ਦੀ ਸ਼ੁਰੂਆਤ ਸ਼ਾਹੀ ਬਾਗ਼ ਨੇੜਿਓਂ ਹੋਵੇਗੀ ਅਤੇ ਇਹ ਦੌੜ ਰਤੀਆ ਰੋਡ ’ ਤੇ ਸਥਿਤ ਮਾਰੂਤੀ ਏਜੰਸੀ ਤੱਕ ਜਾਵੇਗੀ । ਟੋਹਾਣਾ ਦੇ ਡੀਐੱਸਪੀ ਜੈ ਭਗਵਾਨ ਨੇ ਨੌਜਵਾਨਾਂ ਨੂੰ ਮੈਰਾਥਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ । ਉਨ੍ਹਾਂ ਦੱਸਿਆ ਕਿ ਮੈਰਾਥਨ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪਹਿਲੇ 10 ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਡੀਐੱਸਪੀ ਟੋਹਾਣਾ ਜੈ ਭਗਵਾਨ ਹੁਣਾਂ ਹੋਰ ਕਿਹਾ ਕਿ “ ਮੈਰਾਥਨ ਦੌੜ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨਾ ਹੈ । ਇਸ ਰਾਹੀਂ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦੇ ਨਾਲ - ਨਾਲ ਤੰਦਰੁਸਤ ਰਹਿਣ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਵੀ ਦਿੱਤਾ ਜਾਵੇਗਾ ।” ਇਸ ਸਬੰਧੀ ਉਨ੍ਹਾਂ ਵਲੋਂ ਹੋਰ ਸਾਂਝੀ ਕੀਤੀ ਜਾਣਕਾਰੀ ਵਿੱਚ ਵੀ ਦੱਸਿਆ ਗਿਆ ਹੈ ਕਿ 15 ਅਗਸਤ ਦੀ ਸਵੇਰ 5 ਵਜੇ ਸ਼ਾਹੀ ਬਾਗ਼ ਨੇੜਿਓਂ ਮੈਰਾਥਨ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਵਿੱਚੋਂ ਅਵੱਲ ਰਹਿਣ ਵਾਲੇ 10 ਨੌਜਵਾਨਾਂ ਨੂੰ ਸਨਮਾਨ ਦਿੱਤਾ ਜਾਵੇਗਾ । ਮੈਰਾਥਨ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ , ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ ਹੈ । ਆਜ਼ਾਦੀ ਦਿਵਸ ਮੌਕੇ ਕਰਵਾਈ ਜਾ ਰਹੀ ਇਸ ਦੌੜ ਰਾਹੀਂ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ । ਉਨ੍ਹਾਂ ਟੋਹਾਣਾ ਯੂਥ ਰਨ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਜਾਣਕਾਰੀ ਦਿੱਤੀ ਕਿ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਵਾਲੇ ਸਾਰੇ ਹਿੱਸੇਦਾਰਾਂ ਲਈ ਇਸ ਸੰਸਥਾ ਵਲੋਂ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ । ਡੀਐੱਸਪੀ ਜੈ ਭਗਵਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਸਮੇਂ ਸਿਰ ਸ਼ਾਹੀ ਬਾਗ਼ ਨੇੜੇ ਪਹੁੰਚਣ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਮੈਰਾਥਨ ਦਾ ਹਿੱਸਾ ਬਣਨ । ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਖੇਡਾਂ ਅਤੇ ਅਜਿਹੀਆਂ ਸਿਹਤਮੰਦ ਗਤੀਵਿਧੀਆਂ ਬਹੁਤ ਮਹੱਤਵਪੂਰਨ ਹਨ ।
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਾਖਲ ਜੰਕਸ਼ਨ ’ ਤੇ ਚੈਕਿੰਗ ਮੁਹਿੰਮ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰ ਕੇ ਭਾਵੁਕ ਹੋਏ ਟੋਹਾਣਾ ਵਿਧਾਇਕ ਪਰਮਵੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।