ਚੰਡੀਗੜ੍ਹ, 14 ਅਗਸਤ- ਜਗਤਾਰ ਸਿੰਘ ਹਵਾਰਾ ਵਲੋ ਕੌਮੀ ਇਨਸਾਫ਼ ਮੋਰਚੇ ਵਿਚ ਪਹੁੰਚਣ ਦੀ ਵੱਧ ਤੋਂ ਵੱਧ ਅਪੀਲ ਕੀਤੀ ਗਈ ਹੈ। ਹਵਾਰਾ ਨੇ ਕਿਹਾ ਕਿ ਕਿਸੇ ਵੀ ਤਰਾਂ ਦੀ ਹਿੰਸਾ ਨਾ ਕੀਤੀ ਜਾਵੇ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਮਾਰਚ ਕੀਤਾ ਜਾਵੇ।
ਹਵਾਰਾ ਨੇ ਕਿਹਾ ਕਿ ਸ਼ਾਂਤਮਈ ਢੰਗ ਦੇ ਨਾਲ ਨੌਜਵਾਨ ਮਾਰਚ ਵਿਚ ਸ਼ਾਮਿਲ ਹੋਣ। ਜੇਲ੍ਹ ਵਿਚੋਂ ਜਗਤਾਰ ਸਿੰਘ ਹਵਾਰਾ ਦਾ ਵੀਡੀਓ ਸੰਦੇਸ਼ ਸਾਹਮਣੇ ਆਇਆ ਹੈ।