02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

2 ਟਰੈਕ ਈਵੈਂਟਾਂ ’ਚ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਗੁਲਵੀਰ

2 ਟਰੈਕ ਈਵੈਂਟਾਂ ’ਚ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਗੁਲਵੀਰ

ਅਜੀਤ ਡੈਸਕ 02-08-2026

ਗੁਲਵੀਰ ਸਿੰਘ ਰਾਸ਼ਟਰਮੰਡਲ ਖੇਡਾਂ ਦੇ ਇਕ ਐਡੀਸ਼ਨ ’ਚ 2 ਟਰੈਕ ਈਵੈਂਟਾਂ ’ਚ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਸਨੇ 10,000 ਮੀਟਰ ਈਵੈਂਟ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਗੁਲਵੀਰ ਨੇ ਪੁਰਸ਼ਾਂ ਦੀ 5000 ਮੀਟਰ ਦੌੜ ’ਚ 13 ਮਿੰਟ 24.95 ਸਕਿੰਟ ਦਾ ਸਮਾਂ ਕੱਢ ਕੇ ਕਾਂਸੀ ਦਾ ਤਗਮਾ ਜਿੱਤਿਆ। ਉਸਨੇ ਕੀਨੀਆ ਦੇ ਕਾਰਨੇਲੀਅਸ ਕੇਂਬੋਈ ਨੂੰ ਸਿਰਫ਼ 0.04 ਸਕਿੰਟ ਨਾਲ ਹਰਾਇਆ। ਯੂਗਾਂਡਾ ਦੇ ਮੈਥਿਊ ਕਿਪਸਾਂਗ (13:23.61) ਨੇ ਇਸ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ, ਜਦੋਂ ਕਿ ਆਸਟ੍ਰੇਲੀਆ ਦੇ ਕੀ ਰੌਬਿਨਸਨ (13:24.70) ਨੇ ਚਾਂਦੀ ਦਾ ਤਗਮਾ ਜਿੱਤਿਆ। ਗੁਲਵੀਰ ਸਿੰਘ ਨੇ ਹਾਲ ਹੀ ’ਚ ਹੋਈ 10,000 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ। 

ਪਿਛਲੀ ਖ਼ਬਰ ਈਰਾਨੀ ਹਮਲੇ ’ਚ ਸ਼ਹੀਦ ਹੋਈ ਭਾਰਤੀ ਮੂਲ ਦੀ ਅਮਰੀਕੀ ਸੈਨਿਕ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਅਗਲੀ ਖ਼ਬਰ ਜੂਡੋ ’ਚ ਉੱਨਤੀ ਨੇ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।