15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਵਾਨਖੇੜੇ ਸਟੇਡੀਅਮ ’ਚ ਹੋਣਗੇ ਮਹਿਲਾ ਪ੍ਰੀਮੀਅਰ ਲੀਗ ਦੇ ਮੁੰਬਈ ਪੜਾਅ ਦੇ ਮੈਚ

ਮੁੰਬਈ, 15 ਨਵੰਬਰ (ਪੀ.ਟੀ.ਆਈ.)-ਵਾਨਖੇੜੇ ਸਟੇਡੀਅਮ ’ਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਮਹਿਲਾ ਪ੍ਰੀਮੀਅਰ ਲੀਗ ਦੇ ਮੁੰਬਈ ਪੜਾਅ ਦੇ ਮੈਚ ਖੇਡੇ ਜਾਣਗੇ। ਇਸ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਐਲਾਨ ਕੀਤਾ ਹੈ। ਪਹਿਲਾਂ ਇਹ ਮੈਚ ਕ੍ਰਿਕਟ ਕਲੱਬ ਆਫ ਇੰਡੀਆ ਦੇ ਬ੍ਰੇਬੋਰਨ ਸਟੇਡੀਅਮ ਵਿਚ ਕਰਵਾਏ ਜਾਣੇ...

ਅਜੀਤ ਡੈਸਕ 15-11-2026

ਮੁੰਬਈ, 15 ਨਵੰਬਰ (ਪੀ.ਟੀ.ਆਈ.)-ਵਾਨਖੇੜੇ ਸਟੇਡੀਅਮ ’ਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਮਹਿਲਾ ਪ੍ਰੀਮੀਅਰ ਲੀਗ ਦੇ ਮੁੰਬਈ ਪੜਾਅ ਦੇ ਮੈਚ ਖੇਡੇ ਜਾਣਗੇ। ਇਸ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਐਲਾਨ ਕੀਤਾ ਹੈ। ਪਹਿਲਾਂ ਇਹ ਮੈਚ ਕ੍ਰਿਕਟ ਕਲੱਬ ਆਫ ਇੰਡੀਆ ਦੇ ਬ੍ਰੇਬੋਰਨ ਸਟੇਡੀਅਮ ਵਿਚ ਕਰਵਾਏ ਜਾਣੇ ਸਨ।

ਡਬਲਿਊ.ਪੀ.ਐਲ. ਲੀਗ 2027 ਦਾ ਟੂਰਨਾਮੈਂਟ 14 ਜਨਵਰੀ ਤੋਂ 7 ਫਰਵਰੀ ਤੱਕ ਖੇਡਿਆ ਜਾਵੇਗਾ। ਵਡੋਦਰਾ ਇਸ ਟੂਰਨਾਮੈਂਟ ਦਾ ਦੂਜਾ ਮੇਜ਼ਬਾਨ ਸ਼ਹਿਰ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਪੜਾਅ 14 ਤੋਂ 24 ਜਨਵਰੀ ਤੱਕ ਵਦੋਦਰਾ ਦੇ ਬੀ.ਸੀ.ਏ. ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਪੜਾਅ 26 ਜਨਵਰੀ ਤੋਂ ਟੂਰਨਾਮੈਂਟ ਦੇ ਆਖਰੀ ਦਿਨ ਤੱਕ ਮੁੰਬਈ ’ਚ ਹੋਵੇਗਾ।

ਪਿਛਲੀ ਖ਼ਬਰ ਸਪੇਸਐਕਸ ਨੇ ਰਚਿਆ ਇਤਿਹਾਸ : ਸਟਾਰਸ਼ਿਪ ਪੁਲਾੜ ਯਾਨ ਨੂੰ ਹਵਾ ’ਚ ਹੀ ਫੜਿਆ ਅਗਲੀ ਖ਼ਬਰ ਗੁਰੂਹਰਸਹਾਏ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ