02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਈਰਾਨੀ ਹਮਲੇ ’ਚ ਸ਼ਹੀਦ ਹੋਈ ਭਾਰਤੀ ਮੂਲ ਦੀ ਅਮਰੀਕੀ ਸੈਨਿਕ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਈਰਾਨੀ ਹਮਲੇ ’ਚ ਸ਼ਹੀਦ ਹੋਈ ਭਾਰਤੀ ਮੂਲ ਦੀ ਅਮਰੀਕੀ ਸੈਨਿਕ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਅਜੀਤ ਡੈਸਕ 02-08-2026

ਨਿਊਯਾਰਕ, 1 ਅਗਸਤ (ਰਾਜੂ ਸਹਿਬਾਜ਼ਪੁਰਾ)-ਜਾਰਡਨ ਦੇ ਇਕ ਫੌਜੀ ਹਵਾਈ ਅੱਡੇ ’ਤੇ ਹੋਏ ਈਰਾਨੀ ਮਿਜ਼ਾਈਲ ਹਮਲੇ ’ਚ ਸ਼ਹੀਦ ਹੋਈ 28 ਸਾਲਾ ਭਾਰਤੀ ਮੂਲ ਦੀ ਅਮਰੀਕੀ ਸੈਨਿਕ ਐਂਜਲ ਸਾਰਾ ਰਾਮਪ੍ਰਸ਼ਾਦ ਨੂੰ ਕੁਈਨਜ਼ ’ਚ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਪਰਿਵਾਰਕ ਮੈਂਬਰਾਂ, ਦੋਸਤਾਂ, ਫੌਜੀ ਸਾਥੀਆਂ, ਸਰਕਾਰੀ ਆਗੂਆਂ ਅਤੇ ਆਮ ਲੋਕਾਂ ਸਮੇਤ ਹਜ਼ਾਰਾਂ ਲੋਕ ਉਨ੍ਹਾਂ ਨੂੰ ਆਖਰੀ ਸਲਾਮ ਕਰਨ ਪਹੁੰਚੇ। ਤ੍ਰਿਨੀਦਾਦ ਵਿੱਚ ਜਨਮੀ ਰਾਮਪ੍ਰਸ਼ਾਦ ਦਾ ਪਾਲਣ-ਪੋਸ਼ਣ ਕੁਈਨਜ਼ ਦੇ ਓਜ਼ੋਨ ਪਾਰਕ ਵਿਚ ਹੋਇਆ ਸੀ। ਉਨ੍ਹਾਂ ਨੇ ਜੌਨ ਜੇ ਕਾਲਜ ਤੋਂ ਪੜ੍ਹਾਈ ਕਰਨ ਮਗਰੋਂ ਆਪਣੇ ਚਾਚੇ ਤੋਂ ਪ੍ਰੇਰਿਤ ਹੋ ਕੇ ਅਮਰੀਕੀ ਫੌਜ ਵਿਚ ਭਰਤੀ ਹੋਣ ਦਾ ਫੈਸਲਾ ਕੀਤਾ। 17 ਜੁਲਾਈ ਨੂੰ ਜਾਰਡਨ ’ਚ ਹੋਏ ਮਿਜ਼ਾਈਲ ਹਮਲੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਬਹਾਦਰੀ ਤੇ ਸੇਵਾ ਨੂੰ ਦੇਖਦਿਆਂ ਮੌਤ ਤੋਂ ਬਾਅਦ ਉਨ੍ਹਾਂ ਨੂੰ ਤਰੱਕੀ ਦੇ ਕੇ ਸਟਾਫ ਸਾਰਜੈਂਟ ਬਣਾਇਆ ਗਿਆ। ਅੰਤਿਮ ਸਮਾਗਮ ਓਜ਼ੋਨ ਪਾਰਕ ਦੇ ਕੈਲਵਰੀ ਅਸੈਂਬਲੀ ਆਫ ਗੌਡ ਚਰਚ ’ਚ ਹੋਇਆ। ਰੈਂਪਰਸਾਡ ਦੀ ਮਾਤਾ ਕੈਰੋਲ ਐਸੇਵੇਡੋ ਨੇ ਦੁੱਖ ਦੀ ਇਸ ਘੜੀ ’ਚ ਪਰਿਵਾਰ ਦਾ ਸਾਥ ਦੇਣ ਲਈ ਪੂਰੇ ਭਾਈਚਾਰੇ ਦਾ ਧੰਨਵਾਦ ਕੀਤਾ। ਫੌਜੀ ਅਧਿਕਾਰੀਆਂ ਨੇ ਰੈਂਪਰਸਾਡ ਨੂੰ ਬਹੁਤ ਮਿਹਨਤੀ, ਬਹਾਦਰ ਅਤੇ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੈਨਿਕ ਦੱਸਿਆ।

ਪਿਛਲੀ ਖ਼ਬਰ ਅਮਰੀਕਾ ਦਾ ਐਫ-35 ਜੰਗੀ ਜਹਾਜ਼ ਤਬਾਹ, ਪਾਇਲਟ ਜ਼ਖਮੀ ਅਗਲੀ ਖ਼ਬਰ 2 ਟਰੈਕ ਈਵੈਂਟਾਂ ’ਚ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਗੁਲਵੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।