12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਈ.ਸੀ.ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪੰਤ ਤੇ ਗਿੱਲ ਟਾਪ 10 ’ਚ

ਦੁਬਈ, 11 ਨਵੰਬਰ (ਪੀ. ਟੀ.

ਅਜੀਤ ਡੈਸਕ 12-11-2026

ਦੁਬਈ, 11 ਨਵੰਬਰ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਨਵੀਂ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਵਿਕਟਕੀਪਰ ਰਿਸ਼ਭ ਪੰਤ ਤੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਟਾਪ-10 ’ਚ ਸ਼ਾਮਲ ਹਨ। ਪੰਤ 713 ਰੇਟਿੰਗ ਅੰਕਾਂ ਨਾਲ ਅੱਠਵੇਂ ਤੇ ਗਿੱਲ 697 ਅੰਕਾਂ ਨਾਲ ਦਸਵੇਂ ਸਥਾਨ ’ਤੇ ਹਨ। ਹਾਲਾਂਕਿ, ਦੋਵੇਂ ਖਿਡਾਰੀ ਨਵੀਂ ਰੈਂਕਿੰਗ ’ਚ ਇਕ-ਇਕ ਸਥਾਨ ਹੇਠਾਂ ਆ ਗਏ ਹਨ। ਭਾਰਤ ਦਾ ਇਕ ਹੋਰ ਬੱਲੇਬਾਜ਼ ਯਸ਼ਸਵੀ ਜਾਇਸਵਾਲ 13ਵੇਂ ਨੰਬਰ ’ਤੇ ਹੈ। ਟੈਸਟ ਬੱਲੇਬਾਜ਼ਾਂ ਦੀ ਸੂਚੀ ਵਿਚ ਇੰਗਲੈਂਡ ਦੇ ਹੈਰੀ ਬਰੂਕ ਤੇ ਜੋ ਰੂਟ ਪਹਿਲੇ 2 ਸਥਾਨਾਂ ’ਤੇ ਹਨ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ, ਦੱਖਣੀ ਅਫਰੀਕਾ ਦੇ ਤੇਂਬਾ ਬਾਵੂਮਾ ਅਤੇ ਸਟੀਵ ਸਮਿਥ ਦਾ ਨੰਬਰ ਆਉਂਦਾ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਕਪਤਾਨ ਰਹਿਮਤ ਸ਼ਾਹ ਨੇ ਇਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਹ ਆਈ.ਸੀ.ਸੀ. ਟੈਸਟ ਰੈਂਕਿੰਗ ਦੀ ਕਿਸੇ ਵੀ ਸ਼੍ਰੇਣੀ ’ਚ ਟਾਪ-10 ਵਿਚ ਥਾਂ ਬਣਾਉਣ ਵਾਲੇ ਆਪਣੇ ਦੇਸ਼ ਦੇ ਪਹਿਲੇ ਖਿਡਾਰੀ ਬਣ ਗਏ ਹਨ।

ਪਿਛਲੀ ਖ਼ਬਰ ਹਾਰਦਿਕ 18 ਕਰੋੜ ਰੁਪਏ ’ ਚ ਪੰਜਾਬ ਕਿੰਗਜ਼ ’ ਚ ਸ਼ਾਮਿਲ , ਅਰਸ਼ਦੀਪ ਮੁੰਬਈ ਇੰਡੀਅਨਜ਼ ’ ਚ ਗਏ ਆਈ.ਪੀ.ਐਲ. ਦੇ ਇਤਿਹਾਸ... ਅਗਲੀ ਖ਼ਬਰ ਗੇਂਦਬਾਜ਼ ਅਰਸ਼ਦੀਪ ਨੇ ਸਮਰੀਨ ਕੌਰ ਨਾਲ ਕੀਤੀ ਮੰਗਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।