15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਏਅਰ ਇੰਡੀਆ ਨੇ ਨਿਊਯਾਰਕ ਤੇ ਨੇਵਾਰਕ ਲਈ ਸਿੱਧੀਆਂ ਉਡਾਣਾਂ ਮੁੜ ਕੀਤੀਆਂ ਸ਼ੁਰੂ

ਨਵੀਂ ਦਿੱਲੀ, 15 ਨਵੰਬਰ (ਪੀ.ਟੀ.ਆਈ.)-ਏਅਰ ਇੰਡੀਆ ਨੇ ਹਵਾਈ ਖੇਤਰ ’ਤੇ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਐਤਵਾਰ ਨੂੰ ਦਿੱਲੀ ਤੇ ਮੁੰਬਈ ਤੋਂ ਨਿਊਯਾਰਕ ਤੇ ਨੇਵਾਰਕ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ...

ਅਜੀਤ ਡੈਸਕ 15-11-2026

ਯਾਤਰਾ ਦਾ ਸਮਾਂ 5 ਘੰਟੇ ਘਟਿਆ
ਨਵੀਂ ਦਿੱਲੀ, 15 ਨਵੰਬਰ (ਪੀ.ਟੀ.ਆਈ.)-ਏਅਰ ਇੰਡੀਆ ਨੇ ਹਵਾਈ ਖੇਤਰ ’ਤੇ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਐਤਵਾਰ ਨੂੰ ਦਿੱਲੀ ਤੇ ਮੁੰਬਈ ਤੋਂ ਨਿਊਯਾਰਕ ਤੇ ਨੇਵਾਰਕ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ।

ਇਸ ਨਾਲ ਇਨ੍ਹਾਂ ਰੂਟਾਂ ’ਤੇ ਸਫ਼ਰ ਦਾ ਸਮਾਂ ਲਗਭਗ 5 ਘੰਟੇ ਘਟ ਕੇ 17 ਘੰਟੇ ਰਹਿ ਗਿਆ ਹੈ। ਏਅਰ ਇੰਡੀਆ ਦਿੱਲੀ ਤੋਂ ਨਿਊਯਾਰਕ ਲਈ ਰੋਜ਼ਾਨਾ ਇਕ ਤੇ ਨੇਵਾਰਕ ਲਈ ਹਫ਼ਤੇ ’ਚ ਚਾਰ ਉਡਾਣਾਂ ਚਲਾਉਂਦੀ ਹੈ। ਇਹ ਸਾਰੀਆਂ ਉਡਾਣਾਂ ਏ350-900 ਜਹਾਜ਼ਾਂ ਰਾਹੀਂ ਚਲਾਈਆਂ ਜਾਂਦੀਆਂ ਹਨ।

ਪਿਛਲੀ ਖ਼ਬਰ ਰੋਰੀ ਮੈਕਿਲਰੋਏ ਨੇ ਦੁਬਈ ’ਚ ਰਚਿਆ ਇਤਿਹਾਸ, 8ਵੀਂ ਵਾਰ ਜਿੱਤਿਆ ‘ਰੇਸ ਟੂ ਦੁਬਈ’ ਖਿਤਾਬ ਅਗਲੀ ਖ਼ਬਰ ਊਸ਼ਾ ਤੇ ਹਰਜਿੰਦਰ ਦੇ ਨਾਮਜ਼ਦਗੀ ਪੱਤਰ ਮਨਜ਼ੂਰ, ਹਾਕੀ ਇੰਡੀਆ ਦੇ ਨਾਮਜ਼ਦਗੀਆਂ ’ਤੇ ਇਤਰਾਜ਼ ਵੀ ਰੱਦ