12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗੇਂਦਬਾਜ਼ ਅਰਸ਼ਦੀਪ ਨੇ ਸਮਰੀਨ ਕੌਰ ਨਾਲ ਕੀਤੀ ਮੰਗਣੀ

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਮਾਡਲ ਪ੍ਰੇਮਿਕਾ, ਸਮਰੀਨ ਕੌਰ ਨਾਲ ਮੰਗਣੀ ਕਰ ਲਈ ਹੈ। ਅਰਸ਼ਦੀਪ ਨੂੰ ਇਕ ਗੋਡੇ ’ਤੇ ਬੈਠ ਕੇ ਸਮਰੀਨ ਨੂੰ ਪ੍ਰਪੋਜ਼ ਕਰਦੇ ਹੋਏ ਦੇਖਿਆ ਗਿਆ।

ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਮਾਡਲ ਪ੍ਰੇਮਿਕਾ, ਸਮਰੀਨ ਕੌਰ ਨਾਲ ਮੰਗਣੀ ਕਰ ਲਈ ਹੈ। ਅਰਸ਼ਦੀਪ ਨੂੰ ਇਕ ਗੋਡੇ ’ਤੇ ਬੈਠ ਕੇ ਸਮਰੀਨ ਨੂੰ ਪ੍ਰਪੋਜ਼ ਕਰਦੇ ਹੋਏ ਦੇਖਿਆ ਗਿਆ। ਬੁੱਧਵਾਰ ਨੂੰ, ਸਮਰੀਨ ਨੇ ਇੰਸਟਾਗ੍ਰਾਮ ’ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਆਪਣੀ ਪੋਸਟ ਵਿਚ, ਉਸਨੇ ਲਿਖਿਆ ਕਿ ਜ਼ਿੰਦਗੀ ਨੇ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਲਿਆਂਦਾ ਹੈ, ਤੇ ਹੁਣ ਉਹ ਆਪਣੀ ਬਾਕੀ ਦੀ ਜ਼ਿੰਦਗੀ ਇਕ-ਦੂਜੇ ਦੇ ਨਾਲ ਬਿਤਾਉਣਾ ਚਾਹੁੰਦੇ ਹਨ। ਸਮਰੀਨ ਨੇ ਇਹ ਤਸਵੀਰਾਂ ਬੁੱਧਵਾਰ ਨੂੰ ਸ਼ਾਮ ਸਾਂਝੀਆਂ ਕੀਤੀਆਂ। ਕ੍ਰਿਕਟਰ ਹਾਰਦਿਕ ਪੰਡਯਾ ਨੇ ਵੀ ਇਸ ਜੋੜੇ ਨੂੰ ਵਧਾਈ ਦਿੱਤੀ ਤੇ ਲਿਖਿਆ ਕਿ ‘ਵਧਾਈਆਂ! ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ।’

ਪਿਛਲੀ ਖ਼ਬਰ ਆਈ.ਸੀ.ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪੰਤ ਤੇ ਗਿੱਲ ਟਾਪ 10 ’ਚ ਅਗਲੀ ਖ਼ਬਰ ਭਾਰਤ ਵਲੋਂ ਵੀਜ਼ਾ ਨਿਯਮਾਂ ਵਿਚ ਵੱਡਾ ਬਦਲਾਅ , 13 ਦੀ ਥਾਂ 9 ਮੁੱਖ ਸ਼੍ਰੇਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।