ਨਵੀਂ ਦਿੱਲੀ, 13 ਨਵੰਬਰ (ਯੂ.ਐੱਨ.ਆਈ.)-ਅੰਡਰ-19 ਏਸ਼ੀਆ ਕੱਪ ਦੇ ਫਾਈਨਲ ’ਚ ਸ਼ਨੀਵਾਰ ਨੂੰ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਪਾਕਿਸਤਾਨ ਨਾਲ ਹੋਵੇਗਾ। ਭਾਰਤੀ ਟੀਮ ਨੂੰ ਨੌਵੀਂ ਵਾਰ ਇਹ ਖਿਤਾਬ ਜਿੱਤਣ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ’ਚ ਮਿਲ ਕੇ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤ ਨੇ ਫਾਈਨਲ ਤੱਕ ਪਹੁੰਚਣ ਲਈ ਚੰਗੀ ਫਾਰਮ ’ਚ ਚੱਲ ਰਹੇ ਸਲਾਮੀ ਬੱਲੇਬਾਜ਼ ਆਰਿਆਵੀਰ ਸਹਿਵਾਗ ਤੇ ਤੇਜ਼ ਗੇਂਦਬਾਜ਼ ਈਸ਼ਾਨ ਸੂਦ ’ਤੇ ਕਾਫੀ ਭਰੋਸਾ ਕੀਤਾ ਹੈ। ਪਰ ਪਾਕਿਸਤਾਨ ਨੂੰ ਹਰਾਉਣ ਲਈ ਬਾਕੀ ਖਿਡਾਰੀਆਂ ਨੂੰ ਵੀ ਆਪਣਾ ਯੋਗਦਾਨ ਦੇਣਾ ਪਵੇਗਾ। ਪਿਛਲੇ ਸਾਲ ਦੇ ਫਾਈਨਲ ’ਚ ਪਾਕਿਸਤਾਨ ਨੇ ਭਾਰਤ ਨੂੰ 151 ਦੌੜਾਂ ਨਾਲ ਹਰਾਇਆ ਸੀ। ਅਲ ਅਮਰਾਤ ਦੇ ਅਮਰਾਤ ਕ੍ਰਿਕਟ ਗਰਾਊਂਡ (ਮਿਨਿਸਟਰੀ ਟਰਫ਼ 2) ’ਚ ਹੋਣ ਵਾਲਾ ਇਹ ਫਾਈਨਲ ਭਾਰਤ ਨੂੰ 2025 ਦੀ ਹਾਰ ਦਾ ਬਦਲਾ ਲੈਣ ਤੇ ਮੁੜ ਖਿਤਾਬ ਆਪਣੇ ਨਾਮ ਕਰਨ ਦਾ ਮੌਕਾ ਦੇਵੇਗਾ। ਦੂਜੇ ਪਾਸੇ ਪਾਕਿਸਤਾਨ ਦੀ ਨਜ਼ਰ ਤੀਜੀ ਵਾਰ ਖਿਤਾਬ ਜਿੱਤਣ ਤੇ ਲਗਾਤਾਰ ਦੂਜੇ ਸਾਲ ਚੈਂਪੀਅਨ ਬਣਨ ’ਤੇ ਹੋਵੇਗੀ। ਆਰਿਆਵੀਰ ਭਾਰਤ ਦਾ ਸਭ ਤੋਂ ਸਫਲ ਬੱਲੇਬਾਜ਼ ਰਿਹਾ ਹੈ। ਉਸ ਨੇ ਚਾਰ ਮੈਚਾਂ ’ਚ 101 ਦੀ ਔਸਤ ਨਾਲ 303 ਦੌੜਾਂ ਬਣਾਈਆਂ ਹਨ। ਇਸ ਵਿਚ ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਸ਼ਾਮਲ ਹਨ। ਈਸ਼ਾਨ ਸੂਦ ਨੇ ਵੀ ਗੇਂਦਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਚਾਰ ਮੈਚਾਂ ’ਚ 11 ਵਿਕਟਾਂ ਹਾਸਲ ਕੀਤੀਆਂ ਹਨ।
ਅੰਡਰ-19 ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ
ਅੰਡਰ-19 ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ
ਅਜੀਤ ਡੈਸਕ
14-11-2026