ਗਲਾਸਗੋ, 27 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤ ਦੀ ਪ੍ਰਤਿਸ਼ਠਾ ਸਮੰਥਾ ਨੇ ਕਲਾਤਮਕ ਜਿਮਨਾਸਟਿਕ ਦੇ ਮਹਿਲਾ ਵਾਲਟ ਫਾਈਨਲ ’ਚ 12.883 ਦਾ ਸਕੋਰ ਕੀਤਾ, ਜਿਸ ਨਾਲ ਉਹ ਤਗਮੇ ਦੀ ਦੌੜ ਤੋਂ ਬਾਹਰ ਹੋ ਗਈ। ਪ੍ਰਤਿਸ਼ਠਾ ਸਮੰਥਾ ਰਾਸ਼ਟਰਮੰਡਲ ਖੇਡਾਂ ’ਚ ਤਗਮੇ ਤੋਂ ਥੋੜ੍ਹੇ ਜਿਹੇ ਫਰਕ ਨਾਲ ਖੁੰਝ ਗਈ, ਮਹਿਲਾ ਵਾਲਟ ਫਾਈਨਲ ’ਚ 7ਵੇਂ ਸਥਾਨ ’ਤੇ ਰਹੀ। ਸੱਤਵੇਂ ਸਥਾਨ ’ਤੇ ਕੁਆਲੀਫਾਈ ਕਰਨ ਵਾਲੀ ਭਾਰਤੀ ਜਿਮਨਾਸਟ ਨੇ ਆਪਣੇ ਪਹਿਲੇ ਵਾਲਟਲ ’ਤੇ 12.700 ਤੇ ਦੂਜੀ ਕੋਸ਼ਿਸ਼ ‘ਤੇ 12.666 ਦਾ ਸਕੋਰ ਕੀਤਾ। ਬੋਨਸ ਜੋੜਨ ਤੋਂ ਬਾਅਦ, ਉਸਨੇ 12.883 ਦਾ ਸਕੋਰ ਕੀਤਾ। ਉਸਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਵਜੂਦ, ਇਹ ਪੋਡੀਅਮ ’ਤੇ ਸਥਾਨ ਸੁਰੱਖਿਅਤ ਕਰਨ ਲਈ ਕਾਫ਼ੀ ਨਹੀਂ ਸੀ।
ਜਿਮਨਾਸਟ ਸਮੰਥਾ ਤਗਮੇ ਤੋਂ ਖੁੰਝੀ
ਅਜੀਤ ਡੈਸਕ
28-07-2026