10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਐਬਟਸਫੋਰਡ ਦੇ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਨੇ ਸਕਾਟਲੈਂਡ ’ ਚ ਜਿੱਤਿਆ ਸੋਨੇ ਦਾ ਤਗਮਾ

ਐਬਟਸਫੋਰਡ, 9 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ 5 ਤੋਂ 8 ਨਵੰਬਰ ਤੱਕ ਹੋਏ ਰਾਸ਼ਟਰ ਮੰਡਲ ਕਰਾਟੇ ਚੈਂਪੀਅਨਸ਼ਿਪ 2026 ਮੁਕਾਬਲਿਆਂ ’ਚ ਐਬਟਸਫੋਰਡ ਨਿਵਾਸੀ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਪਵਿਤ ਸਿੰਘ ਸਰਾਂ ਨੇ ਆਪਣੇ ਵਰਗ ’ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਹੈ ਤੇ ਭਾਈਚਾਰੇ ਦਾ ਮਾਣ ਵਧਾਇਆ ਹੈ। ਗਲਾਸਗੋ ਦੇ ਅੰਤਰਰਾਸ਼ਟਰੀ ਅਮੀਰੇਟਸ ਅਰੀਨਾ ਵਿਖੇ ਹੋਏ ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ ’ਚ 24 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।

ਅਜੀਤ ਡੈਸਕ 10-11-2026

ਐਬਟਸਫੋਰਡ, 9 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ 5 ਤੋਂ 8 ਨਵੰਬਰ ਤੱਕ ਹੋਏ ਰਾਸ਼ਟਰ ਮੰਡਲ ਕਰਾਟੇ ਚੈਂਪੀਅਨਸ਼ਿਪ 2026 ਮੁਕਾਬਲਿਆਂ ’ਚ ਐਬਟਸਫੋਰਡ ਨਿਵਾਸੀ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਪਵਿਤ ਸਿੰਘ ਸਰਾਂ ਨੇ ਆਪਣੇ ਵਰਗ ’ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਹੈ ਤੇ ਭਾਈਚਾਰੇ ਦਾ ਮਾਣ ਵਧਾਇਆ ਹੈ। ਗਲਾਸਗੋ ਦੇ ਅੰਤਰਰਾਸ਼ਟਰੀ ਅਮੀਰੇਟਸ ਅਰੀਨਾ ਵਿਖੇ ਹੋਏ ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ ’ਚ 24 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਵਿਕਰਮਜੀਤ ਸਿੰਘ ਸਰਾਂ ਦਾ ਹੋਣਹਾਰ ਸਪੁੱਤਰ ਪਵਿਤ ਸਿੰਘ ਐਬਟਸਫੋਰਡ ਦੇ ਸਾਊਥ ਪਾਪੂਲਰ ਐਲਮੈਂਟਰੀ ਵਿਖੇ ਚੌਥੀ ਜਮਾਤ ਦਾ ਵਿਦਿਆਰਥੀ ਹੈ। ਉਸ ਨੇ 5 ਸਾਲ ਦੀ ਉਮਰ ’ਚ ਕਰਾਟੇ ਖੇਡਣਾ ਸ਼ੁਰੂ ਕੀਤਾ ਸੀ ਤੇ ਉਸ ਨੂੰ ਤੇਜ਼ ਤਰਾਰ ਕਰਾਟੇ ਖਿਡਾਰੀ ਮੰਨਿਆ ਜਾਂਦਾ ਹੈ ਤੇ ਪਵਿਤ ਸਿੰਘ ਪੜ੍ਹਾਈ ਵਿਚ ਵੀ ਪੂਰਾ ਹੁਸ਼ਿਆਰ ਹੈ।

ਪਿਛਲੀ ਖ਼ਬਰ ਲੈਸਟਰ ਵਿਖੇ ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਸਮੇਤ ਬ੍ਰਿਟਿਸ਼... ਅਗਲੀ ਖ਼ਬਰ ਬੱਸ ਤੇ ਬਿਜਲਈ ਸਕੂਟਰ ਦੀ ਭਿਆਨਕ ਟੱਕਰ ਦੌਰਾਨ 19 ਸਾਲਾ ਮੁਟਿਆਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।