14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਰਤਾਨੀਆ ’ਚ ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ ’ਚ ਪਾਕਿ ਮੂਲ ਦੇ ਤਿੰਨ ਵਿਅਕਤੀਆਂ ਨੂੰ 58 ਸਾਲ ਦੀ ਕੈਦ

ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੌਦਰਹੈਮ ਸ਼ਹਿਰ ’ਚ 15 ਸਾਲ ਤੋਂ ਵੱਧ ਸਮਾਂ ਪਹਿਲਾਂ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ, ਮਨੁੱਖੀ ਤਸਕਰੀ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪਾਕਿਸਤਾਨੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਸ਼ੈਫੀਲਡ ਕਰਾਊਨ ਕੋਰਟ ਨੇ ਕੁੱਲ 58 ਸਾਲ ਕੈਦ ਦੀ ਸਜ਼ਾ ਸੁਣਾਈ ...

ਅਜੀਤ ਡੈਸਕ 14-11-2026

ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੌਦਰਹੈਮ ਸ਼ਹਿਰ ’ਚ 15 ਸਾਲ ਤੋਂ ਵੱਧ ਸਮਾਂ ਪਹਿਲਾਂ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ, ਮਨੁੱਖੀ ਤਸਕਰੀ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪਾਕਿਸਤਾਨੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਸ਼ੈਫੀਲਡ ਕਰਾਊਨ ਕੋਰਟ ਨੇ ਕੁੱਲ 58 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਅਪਰਾਧ ਸਾਲ 2008 ਤੋਂ 2010 ਦੌਰਾਨ ਵਾਪਰੇ ਸਨ, ਜਦੋਂ ਪੀੜਤ ਲੜਕੀ ਦੀ ਉਮਰ ਮਹਿਜ਼ 13 ਤੋਂ 14 ਸਾਲ ਸੀ। ਦੋਸ਼ੀਆਂ ਨੇ ਲੜਕੀ ਨੂੰ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਤੋਹਫ਼ਿਆਂ ਦਾ ਲਾਲਚ ਦੇ ਕੇ ਆਪਣੇ ਪ੍ਰਭਾਵ ਹੇਠ ਲਿਆ ਅਤੇ ਫਿਰ ਉਸ ਦਾ ਲਗਾਤਾਰ ਜਿਨਸੀ ਸ਼ੋਸ਼ਣ ਕੀਤਾ।

ਅਦਾਲਤ ਨੇ ਮੁਦੱਸਰ ਹੁਸੈਨ (37) ਨੂੰ 23 ਸਾਲ, ਕਾਮਿਰ ਇਫ਼ਜ਼ਲ ਖ਼ਾਨ (37) ਨੂੰ 25 ਸਾਲ ਅਤੇ ਗ਼ਜ਼ਨਫ਼ਰ ਹੁਸੈਨ (42) ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮੁਦੱਸਰ ਅਤੇ ਗ਼ਜ਼ਨਫ਼ਰ ਸਕੇ ਭਰਾ ਹਨ। ਮੁਦੱਸਰ ਹੁਸੈਨ ਅਤੇ ਕਾਮਿਰ ਖ਼ਾਨ ਮੁਕੱਦਮੇ ਦੀ ਸੁਣਵਾਈ ਤੋਂ ਪਹਿਲਾਂ ਹੀ ਫ਼ਰਾਰ ਹੋ ਗਏ ਸਨ। ਬਰਤਾਨੀਆ ਦੀ ਨੈਸ਼ਨਲ ਕ੍ਰਾਈਮ ਏਜੰਸੀ ਅਨੁਸਾਰ ਕਾਮਿਰ ਖ਼ਾਨ ਦੇ ਪਾਕਿਸਤਾਨ ਪਹੁੰਚਣ ਦਾ ਸ਼ੱਕ ਹੈ, ਜਦਕਿ ਮੁਦੱਸਰ ਹੁਸੈਨ ਦੀ ਭਾਲ ਬਰਤਾਨੀਆ ਅਤੇ ਵਿਦੇਸ਼ਾਂ ਵਿਚ ਕੀਤੀ ਜਾ ਰਹੀ ਹੈ। 

ਪਿਛਲੀ ਖ਼ਬਰ ਬ੍ਰਿਟਿਸ਼ ਏਅਰਵੇਜ਼ ਵਲੋਂ ਸਟੈਨਸਟੈੱਡ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਬੰਦ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ਦੀ ਬੀ.ਸੀ.ਏ. ਵਿਦਿਆਰਥਣ ਦੀ ਮੌਤ, ਪੁਲਿਸ ਵਲੋਂ ਜਾਂਚ ਸ਼ੁਰੂ