08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਿਆਟਲ ਦੇ ‘ਫੂਡ ਫੈਸਟੀਵਲ’ ’ਚ ਗੋਲੀਬਾਰੀ-ਤਿੰਨ ਮੌਤਾਂ ਇਕ ਸ਼ੱਕੀ ਗ੍ਰਿਫ਼ਤਾਰ, ਦੂਜੇ ਦੀ ਭਾਲ

ਅਜੀਤ ਡੈਸਕ 28-07-2026
ਸਿਆਟਲ, 27 ਜੁਲਾਈ (ਏਜੰਸੀ)-ਸਿਆਟਲ ਦੇ ਇਤਿਹਾਸਕ ‘ਸਪੇਸ ਨੀਡਲ’ ਟਾਵਰ ਨੇੜੇ ਐਤਵਾਰ ਸ਼ਾਮ ਨੂੰ ਕਰਵਾਏ ਗਏ ‘ਫੂਡ ਫੈਸਟੀਵਲ’ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ’ਚ 3 ਲੋਕਾਂ ਦੀ ਮੌਤ ਹੋ ਗਈ ਤੇ ਇਕ ਬੱਚੇ ਸਮੇਤ 4 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ’ਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਦੂਜੇ ਦੀ ਭਾਲ ਜਾਰੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਦੋਵੇਂ ਸ਼ੱਕੀ ਐਤਵਾਰ ਨੂੰ ਗੋਲੀਬਾਰੀ ਕਰ ਰਹੇ ਸਨ। ਹਾਲਾਂਕਿ ਇਕ ਸ਼ੱਕੀ ਫਰਾਰ ਹੈ, ਸਿਆਟਲ ਪੁਲਿਸ ਦੇ ਸਹਾਇਕ ਮੁਖੀ ਟਾਇਰੋਨ ਡੇਵਿਸ ਨੇ ਐਤਵਾਰ ਰਾਤ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਇਸ ਸਮੇਂ ਆਮ ਲੋਕਾਂ ਲਈ ਕੋਈ ਖ਼ਤਰਾ ਨਹੀਂ ਹੈ। ਅਧਿਕਾਰੀਆਂ ਦੇ ਅਨੁਸਾਰ, ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚ 19 ਤੇ 44 ਸਾਲ ਦੇ ਦੋ ਆਦਮੀ ਤੇ ਇੱਕ 56 ਸਾਲਾ ਔਰਤ ਸ਼ਾਮਲ ਹੈ। 2 ਸਾਲ ਦੇ ਬੱਚੇ ਸਮੇਤ ਚਾਰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਤਿੰਨ ਦਿਨਾਂ ਦੇ ਇਸ ਸਮਾਗਮ ’ਚ ਹਰ ਸਾਲ ਲਗਭਗ 350,000 ਲੋਕ ਆਉਂਦੇ ਹਨ ਜੋ ਭੋਜਨ, ਪੀਣ ਵਾਲੇ ਪਦਾਰਥਾਂ ਤੇ ਇੱਕ ਭਾਈਚਾਰਕ ਜਸ਼ਨ ਦਾ ਆਨੰਦ ਲੈਣ ਲਈ ਆਉਂਦੇ ਹਨ।
ਪਿਛਲੀ ਖ਼ਬਰ ਸਵਾਤਿਕ ਪਾਟਿਲ, ਲੋਕੇਸ਼ ਸੱਤਿਆਨਾਥਨ ਫਾਈਨਲ ’ਚ ਸਚਿਨ ਸਿਵਾਚ ਤੇ ਅੰਕੁਸ਼ ਨੇ ਕੁਆਰਟਰ-ਫਾਈਨਲ ਲਈ ਕੀਤਾ ਕੁਆਲੀਫਾਈ ਅਗਲੀ ਖ਼ਬਰ ਜਿਮਨਾਸਟ ਸਮੰਥਾ ਤਗਮੇ ਤੋਂ ਖੁੰਝੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।