ਐੱਸ. ਏ. ਐੱਸ. ਨਗਰ, 31 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਆਸਟ੍ਰੇਲੀਆਈ ਬੱਲੇਬਾਜ਼ ਕੂਪਰ ਕੋਨੌਲੀ ਦੇ ਦਮ 'ਤੇ ਪੰਜਾਬ ਕਿੰਗਜ਼ ਵਲੋਂ ਇਥੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਗੁਜਰਾਤ ਟਾਈਟਨਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਗਈ | ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਈਆਂ | ਪੰਜਾਬ ਵਲੋਂ ਵਿਜੈਕੁਮਾਰ ਵਿਸ਼ੇਸ਼ਕ ਨੇ 3 ਅਤੇ ਯੁਜਵੇਂਦਰ ਚਾਹਲ ਨੇ ਦੋ ਵਿਕਟਾਂ ਹਾਸਲ ਕੀਤੀਆਂ | ਜਵਾਬ 'ਚ ਪਹਿਲਾ (ਡੈਬਿਊ) ਮੈਚ ਖੇਡਣ ਵਾਲੇ ਕੋਨੌਲੀ ਨੇ ਸ਼ਾਨਦਾਰ ਅਰਧ ਸੈਂਕੜਾ (ਦੌੜਾਂ: 72, ਗੇਂਦਾਂ: 44, ਚੌਕੇ: 5, ਛੱਕੇ: 5) ਜੜਦਿਆਂ ਪੰਜਾਬ ਕਿੰਗਜ਼ ਨੂੰ 19.1 ਓਵਰ 'ਚ 3 ਵਿਕਟਾਂ ਨਾਲ 165 ਦੌੜਾਂ ਬਣਾ ਕੇ ਮੈਚ ਜਿਤਾ ਦਿੱਤਾ | ਪ੍ਰਭਸਿਮਰਨ ਸਿੰਘ ਵਲੋਂ 24 ਗੇਂਦਾਂ 'ਚ ਇਕ ਚੌਕੇ ਅਤੇ 4 ਛੱਕਿਆਂ ਨਾਲ 37 ਦੌੜਾਂ ਦਾ ਯੋਗਦਾਨ ਪਾਇਆ ਗਿਆ | ਪੰਜਾਬ ਕਿੰਗਜ਼ ਦੀ ਇਕ ਸਮੇਂ ਸਥਿਤੀ ਨਾਜ਼ੁਕ ਹੋ ਗਈ ਸੀ ਪਰ ਕੋਨੋਲੀ ਨੇ ਇਕ ਪਾਸੇ ਤੋਂ ਮੋਰਚਾ ਸੰਭਾਲਿਆ ਅਤੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ | ਕੋਨੋਲੀ ਅਜੇਤੂ ਰਹਿੰਦਿਆਂ ਟੀਮ ਨੂੰ ਜਿੱਤ ਦਿਵਾ ਕੇ ਹੀ ਪਵੇਲੀਅਨ ਪਰਤੇ | ਗੁਜਰਾਤ ਲਈ ਪ੍ਰਸਿਧ ਕ੍ਰਿਸ਼ਨਾ ਨੇ 3 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਰਬਾਡਾ, ਅਸ਼ੋਕ, ਰਾਸ਼ਿਦ ਅਤੇ ਵਾਸ਼ਿੰਗਟਨ ਨੂੰ ਇਕ-ਇਕ ਵਿਕਟ ਮਿਲੀ |
ਪੰਜਾਬ ਕਿੰਗਜ਼ ਵਲੋਂ ਜੇਤੂ ਆਗਾਜ਼ <br/>
ਅਜੀਤ ਡੈਸਕ
01-04-2026