23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਭਾਰਤ - ਨਿਊਜ਼ੀਲੈਂਡ ਵਿਚਾਲੇ ਵੈਲਿੰਗਟਨ ਟੈਸਟ ਡਰਾਅ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਰਾਹ ਹੋਈ ਮੁਸ਼ਕਿਲ

ਵੈਲਿੰਗਟਨ, 23 ਨਵੰਬਰ (ਪੀ. ਟੀ.

ਬੱਲੇਬਾਜ਼ੀ ਕਰਦੇ ਹੋਏ ਗਲੇਨ ਫਿਲਿਪਸ। 24-11-2026

ਵੈਲਿੰਗਟਨ, 23 ਨਵੰਬਰ (ਪੀ.ਟੀ.ਆਈ.)-ਭਾਰਤ-ਨਿਉਜ਼ੀਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੈਸਟ ਦੇ 5ਵੇਂ ਦਿਨ ਨਿਉਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਸ਼ੇਲ ਤੇ ਗਲੇਨ ਫਿਲਿਪਸ ਨੇ ਬਹੁਤ ਸਬਰ ਨਾਲ ਬੱਲੇਬਾਜ਼ੀ ਕੀਤੀ। ਦੋਵਾਂ ਨੇ ਲਗਾਤਾਰ 43 ਓਵਰਾਂ ਤੱਕ ਕੋਈ ਵਿਕਟ ਨਹੀਂ ਡਿੱਗਣ ਦਿੱਤੀ। ਇਸ ਕਾਰਨ ਨਿਊਜ਼ੀਲੈਂਡ ਸੋਮਵਾਰ ਨੂੰ ਭਾਰਤ ਖ਼ਿਲਾਫ਼ ਪਹਿਲਾ ਟੈਸਟ ਮੈਚ ਡਰਾਅ ਕਰਵਾਉਣ ਵਿਚ ਕਾਮਯਾਬ ਰਿਹਾ। ਮਿਸ਼ੇਲ (186 ਗੇਂਦਾਂ ’ਤੇ ਨਾਬਾਦ 49 ਦੌੜਾਂ) ਤੇ ਫਿਲਿਪਸ (126 ਗੇਂਦਾਂ ’ਤੇ ਨਾਬਾਦ 26 ਦੌੜਾਂ) ਨੇ ਉਸ ਸਮੇਂ ਟੀਮ ਨੂੰ ਸੰਭਾਲਿਆ, ਜਦੋਂ ਭਾਰਤ ਨੇ 176 ਦੌੜਾਂ ’ਤੇ ਨਿਊਜ਼ੀਲੈਂਡ ਦੀਆਂ 5 ਵਿਕਟਾਂ ਲੈ ਕੇ ਜਿੱਤ ਦੀ ਉਮੀਦ ਜਗਾ ਦਿੱਤੀ ਸੀ। ਦੋਵਾਂ ਬੱਲੇਬਾਜ਼ਾਂ ਨੇ 6ਵੀਂ ਵਿਕਟ ਲਈ 63 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਜਦੋਂ ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 239 ਦੌੜਾਂ ਬਣਾ ਲਈਆਂ ਤਾਂ ਦੋਵਾਂ ਟੀਮਾਂ ਦੇ ਕਪਤਾਨ ਮੈਚ ਡਰਾਅ ਕਰਨ ਲਈ ਸਹਿਮਤ ਹੋ ਗਏ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 368 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ’ਤੇ 720 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਇਸ ਤਰ੍ਹਾਂ ਭਾਰਤ ਨੂੰ 352 ਦੌੜਾਂ ਦੀ ਵੱਡੀ ਬੜ੍ਹਤ ਮਿਲੀ ਸੀ। ਅੱਜ ਦੇ ਮੈਚ ’ਚ ਨਿਊਜ਼ੀਲੈਂਡ ਦੀ ਰੱਖਿਆਤਮਕ ਬੱਲੇਬਾਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੀਮ ਨੇ 75 ਓਵਰ ਖੇਡੇ ਤੇ ਸਿਰਫ਼ 120 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਸਵੇਰੇ 2 ਵਿਕਟਾਂ ਦੇ ਨੁਕਸਾਨ ’ਤੇ 119 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਪਹਿਲੇ ਸੈਸ਼ਨ ਵਿਚ ਉਸ ਨੇ ਪਿਛਲੇ ਦਿਨ ਦੇ ਨਾਬਾਦ ਬੱਲੇਬਾਜ਼ ਡੇਵੋਨ ਕਾਨਵੇ (165 ਗੇਂਦਾਂ ’ਤੇ 65 ਦੌੜਾਂ) ਅਤੇ ਰਚਿਨ ਰਵਿੰਦਰਾ (129 ਗੇਂਦਾਂ ’ਤੇ 37 ਦੌੜਾਂ) ਦੀਆਂ ਵਿਕਟਾਂ ਗੁਆ ਦਿੱਤੀਆਂ। ਦੂਜੇ ਸੈਸ਼ਨ ਵਿਚ ਨਿਊਜ਼ੀਲੈਂਡ ਨੇ ਸਿਰਫ਼ ਇਕ ਵਿਕਟ ਗੁਆਈ। ਟੌਮ ਬਲੰਡੇਲ (54 ਗੇਂਦਾਂ ’ਤੇ 15 ਦੌੜਾਂ) ਅੰਸ਼ੁਲ ਕੰਬੋਜ ਦੀ ਗੇਂਦ ’ਤੇ ਰਿਸ਼ਭ ਪੰਤ ਨੂੰ ਕੈਚ ਦੇ ਬੈਠੇ। ਹੁਣ ਦੋਵਾਂ ਟੀਮਾਂ ਵਿਚਕਾਰ ਦੂਜਾ ਤੇ ਆਖਰੀ ਟੈਸਟ ਮੈਚ 27 ਨਵੰਬਰ ਤੋਂ ਕ੍ਰਾਈਸਟਚਰਚ ’ਚ ਖੇਡਿਆ ਜਾਵੇਗਾ।

ਪਿਛਲੀ ਖ਼ਬਰ ਡੈਮੋਕ੍ਰੇਟਾਂ ਨੇ 258 ਸੀਟਾਂ ਨਾਲ ਹਾਸਿਲ ਕੀਤਾ ਇਤਿਹਾਸਕ ਬਹੁਮਤ ਅਗਲੀ ਖ਼ਬਰ ਭਾਰਤ ਨੂੰ ਬਾਕੀ ਰਹਿੰਦੇ ਮੈਚ ਜਿੱਤਣੇ ਜ਼ਰੂਰੀ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।