27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਭਾਜਪਾ ਵਲੋਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ 23 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, 12 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਬਾਕੀ

ਚੰਡੀਗੜ੍ਹ, 27 ਨਵੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਚੋਣ ਸਰਗਰਮੀ ਤੇਜ਼ ਕਰਦਿਆਂ 23 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਅਜੀਤ ਡੈਸਕ 27-11-2026

ਚੰਡੀਗੜ੍ਹ, 27 ਨਵੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਚੋਣ ਸਰਗਰਮੀ ਤੇਜ਼ ਕਰਦਿਆਂ 23 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵਲੋਂ ਜਾਰੀ ਕੀਤੀ ਗਈ ਇਸ ਸੂਚੀ ਵਿਚ ਮੌਜੂਦਾ ਮੇਅਰ ਸੌਰਭ ਜੋਸ਼ੀ, ਸਾਬਕਾ ਮੇਅਰ ਦੇ ਪਤੀ ਦਵਿੰਦਰ ਬੱਬਲਾ ਅਤੇ ਕੰਵਰਜੀਤ ਸਿੰਘ ਰਾਣਾ ਸਮੇਤ ਕਈ ਜਾਣੇ-ਪਛਾਣੇ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਸੌਰਭ ਜੋਸ਼ੀ ਅਤੇ ਦਵਿੰਦਰ ਬੱਬਲਾ ਦੇ ਨਾਵਾਂ ਨੂੰ ਲੈ ਕੇ ਪਹਿਲਾਂ ਹੀ ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ।

ਭਾਜਪਾ ਵਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਗੁਰਵਿੰਦਰ ਸਿੰਘ, ਵਾਰਡ ਨੰਬਰ 4 ਤੋਂ ਰਵਿੰਦਰ ਲੋਹਟ, ਵਾਰਡ ਨੰਬਰ 6 ਤੋਂ ਜਗਤਾਰ ਸਿੰਘ ਢਿੱਲੋਂ, ਵਾਰਡ ਨੰਬਰ 7 ਤੋਂ ਅਰਵਿੰਦ ਸਿੰਘ, ਵਾਰਡ ਨੰਬਰ 8 ਤੋਂ ਕਿਰਨ ਸਿੰਘ, ਵਾਰਡ ਨੰਬਰ 10 ਤੋਂ ਦਵਿੰਦਰ ਬੱਬਲਾ, ਵਾਰਡ ਨੰਬਰ 11 ਤੋਂ ਸੁਮਿਤਾ ਕੋਹਲੀ, ਵਾਰਡ ਨੰਬਰ 12 ਤੋਂ ਸੌਰਭ ਜੋਸ਼ੀ, ਵਾਰਡ ਨੰਬਰ 13 ਤੋਂ ਸੁਖਜੀਵਨ ਕੌਰ, ਵਾਰਡ ਨੰਬਰ 16 ਤੋਂ ਰੋਹਿਤ ਛਾਬੜੀ, ਵਾਰਡ ਨੰਬਰ 17 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ ਅਤੇ ਵਾਰਡ ਨੰਬਰ 18 ਤੋਂ ਰਾਜੇਸ਼ ਕੁਮਾਰ ਗੁਪਤਾ (ਬਿੱਟੂ) ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਇਸ ਤਰ੍ਹਾਂ ਵਾਰਡ ਨੰਬਰ 20 ਤੋਂ ਅਭੈ ਝਾਅ, ਵਾਰਡ ਨੰਬਰ 21 ਤੋਂ ਸੁਨੀਤਾ ਕੌਰ, ਵਾਰਡ ਨੰਬਰ 22 ਤੋਂ ਦੀਪਕ ਸ਼ਰਮਾ, ਵਾਰਡ ਨੰਬਰ 24 ਤੋਂ ਦੀਪਕ ਮਹਾਜਨ, ਵਾਰਡ ਨੰਬਰ 26 ਤੋਂ ਰੇਖਾ ਸੂਦ, ਵਾਰਡ ਨੰਬਰ 27 ਤੋਂ ਗੁਰਬਕਸ਼ ਰਾਵਤ, ਵਾਰਡ ਨੰਬਰ 28 ਤੋਂ ਅਮਿਤ ਮਿਸ਼ਰਾ, ਵਾਰਡ ਨੰਬਰ 29 ਤੋਂ ਪ੍ਰਿਆ ਵਾਹਰੋਤਰਾ, ਵਾਰਡ ਨੰਬਰ 33 ਤੋਂ ਕੰਵਰਜੀਤ ਸਿੰਘ ਰਾਣਾ, ਵਾਰਡ ਨੰਬਰ 34 ਤੋਂ ਭੁਪਿੰਦਰ ਸ਼ਰਮਾ ਅਤੇ ਵਾਰਡ ਨੰਬਰ 35 ਤੋਂ ਰਾਜਿੰਦਰ ਕੁਮਾਰ ਸ਼ਰਮਾ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ।

ਪਿਛਲੀ ਖ਼ਬਰ ਚੋਰੀ ਦੇ ਗਹਿਣਿਆਂ ਬਦਲੇ ਨਸ਼ਾ ਦੇਣ ਵਾਲੇ ਗਰੋਹ ਦਾ ਡੇਰਾਬੱਸੀ ਪੁਲਿਸ ਵਲੋਂ ਪਰਦਾਫਾਸ਼ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 28 ਨਵੰਬਰ ਦੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ