27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਇਟਲੀ ਦੇ ਹਸਪਤਾਲ ਵਿਚ ਕਿਰਪਾਨ ਪਹਿਨ ਕੇ ਆਉਣ ’ਤੇ ਇਟਲੀ ਪੁਲਿਸ ਨੇ ਸਿੱਖ ਮਹਿਲਾ ਖਿਲਾਫ਼ ਕੇਸ ਕੀਤਾ ਦਰਜ

ਵੈਨਿਸ (ਇਟਲੀ), 27 ਨਵੰਬਰ, (ਹਰਦੀਪ ਸਿੰਘ ਕੰਗ)- ਇਟਲੀ ਵਿਚ ਭਾਵੇਂ ਕਿ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਵੱਸਦਾ ਹੈ ਅਤੇ ਇੱਥੇ ਸਿੱਖ ਭਾਈਚਾਰੇ ਦੁਆਰਾ ਧਰਮ ਦੀ ਜਾਣਕਾਰੀ ਅਤੇ ਪਹਿਚਾਣ ਲਈ ਵੱਡੇ ਸਮਾਗਮ ਵੀ ਕਰਵਾਏ ਜਾਂਦੇ ਹਨ....

ਅਜੀਤ ਡੈਸਕ 27-11-2026

ਵੈਨਿਸ (ਇਟਲੀ), 27 ਨਵੰਬਰ, (ਹਰਦੀਪ ਸਿੰਘ ਕੰਗ)- ਇਟਲੀ ਵਿਚ ਭਾਵੇਂ ਕਿ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਵੱਸਦਾ ਹੈ ਅਤੇ ਇੱਥੇ ਸਿੱਖ ਭਾਈਚਾਰੇ ਦੁਆਰਾ ਧਰਮ ਦੀ ਜਾਣਕਾਰੀ ਅਤੇ ਪਹਿਚਾਣ ਲਈ ਵੱਡੇ ਸਮਾਗਮ ਵੀ ਕਰਵਾਏ ਜਾਂਦੇ ਹਨ,ਪ੍ਰੰਤੂ ਵਿਚੈਂਸਾ ਇਲਾਕੇ ਤੋਂ ਇਕ ਵਾਰ ਫਿਰ ਹੈਰਾਨੀਜਨਕ ਅਤੇ ਨਿਰਾਸ਼ਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਆਰਜੀਨਿਆਨੋ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਇਲਾਜ ਲਈ ਆਈ ਇਕ ਸਿੱਖ ਔਰਤ ਨੂੰ ਕਿਰਪਾਨ ਪਹਿਨੀ ਰੱਖਣ ’ਤੇ ਉਸ ਔਰਤ ਖਿਲਾਫ਼ ਇਟਲੀ ਦੀ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਹੈ।

ਬੀਤੇ ਦਿਨ ਭਾਵ 26 ਨਵੰਬਰ 2026 ਵਾਲੇ ਦਿਨ ਇਹ ਸਿੱਖ ਔਰਤ, ਜਿਸ ਨੇ ਕਿ ਕਿਰਪਾਨ ਪਹਿਨੀ ਹੋਈ ਸੀ ਅਤੇ ਇਲਾਜ ਲਈ ਐਮਰਜੈਸੀ ਵਾਲੇ ਡਾਕਟਰਾਂ ਕੋਲ ਗਈ ਤਾਂ ਡਾਕਟਰਾਂ ਨੇ ਡਰ ਕੇ ਪੁਲਿਸ ਨੂੰ ਫੋਨ ਕਰ ਦਿੱਤਾ, ਜਿਸ ’ਤੇ ਤਰੀਸ਼ਨੋ ਸ਼ਹਿਰ ਦੀ ਪੁਲਿਸ ਨੇ ਆਰਜੀਨਿਆਨੋ ਹਸਪਤਾਲ ਵਿਚ ਪਹੁੰਚ ਕੇ ਉਸ ਉਕਤ ਸਿੱਖ ਔਰਤ ਖਿਲਾਫ਼ ਕੇਸ ਦਰਜ ਕਰ ਦਿੱਤਾ ਅਤੇ ਉਸ ਦੀ ਕਿਰਪਾਨ ਨੂੰ ਸਿਰਫ਼ ਤੇਜ਼ਧਾਰ ਹਥਿਆਰ ਭਾਵ ਚਾਕੂ ਮੰਨਿਆ ਗਿਆ। ਇਸ ਤਰ੍ਹਾਂ ਇਟਲੀ ਵਿਚ ਇਕ ਵਾਰ ਫਿਰ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 

ਪਿਛਲੀ ਖ਼ਬਰ ਗੁਜਰਾਤ ਤੋਂ ਜੈਸ਼-ਏ-ਮੁਹੰਮਦ ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਅਗਲੀ ਖ਼ਬਰ ਸ੍ਰੀ ਗੰਗਾਨਗਰ ਰੇਲਵੇ ਟਰੈਕ ਬਲਾਸਟ ਮਾਮਲੇ ਵਿਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ