22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

-ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026- ਪਾਕਿਸਤਾਨ ਨੇ ਭਾਰਤ ਨੂੰ 48 ਦੌੜਾਂ ਨਾਲ ਹਰਾਇਆ

ਦੋਹਾ, 22 ਨਵੰਬਰ (ਏਜੰਸੀ)-‘ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026’ ਵਿਚ ਪਾਕਿਸਤਾਨ-ਏ ਨੇ ਭਾਰਤ-ਏ ਨੂੰ 48 ਦੌੜਾਂ ਨਾਲ ਹਰਾਇਆ। ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਖੇਡੇ ਗਏ ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ-ਏ ਨੇ 49.

ਭਾਰਤੀ ਖ਼ਿਡਾਰੀ ਨੂੰ ਆਉਟ ਕਰਨ ਤੋਂ ਬਾਅਦ ਖੁਸ਼ੀ ਮਨਾਉਂਦਾ ਹੋਇਆ ਪਾਕਿ ਗੇਂਦਬਾਜ਼ ਹਸਨ। 23-11-2026
ਦੋਹਾ, 22 ਨਵੰਬਰ (ਏਜੰਸੀ)-‘ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026’ ਵਿਚ ਪਾਕਿਸਤਾਨ-ਏ ਨੇ ਭਾਰਤ-ਏ ਨੂੰ 48 ਦੌੜਾਂ ਨਾਲ ਹਰਾਇਆ। ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਖੇਡੇ ਗਏ ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ-ਏ ਨੇ 49.2 ਓਵਰਾਂ ’ਚ 313 ਦੌੜਾਂ ਬਣਾਈਆਂ। ਇਕ ਸਮੇਂ ਲੱਗ ਰਿਹਾ ਸੀ ਕਿ ਪਾਕਿਸਤਾਨੀ ਟੀਮ 350 ਤੋਂ ਵੱਧ ਦਾ ਸਕੋਰ ਖੜ੍ਹਾ ਕਰ ਸਕਦੀ ਹੈ, ਪਰ ਵਿਚਕਾਰਲੇ ਓਵਰਾਂ ਤੇ ਆਖਰੀ ਪਲਾਂ ’ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਪਾਕਿਸਤਾਨ ਦੀ ਪਾਰੀ ਸਮੇਟ ਦਿੱਤੀ। ਪਾਕਿ ਲਈ ਸ਼ਮੀਲ ਹੁਸੈਨ 33 ਦੌੜਾਂ, ਸਦਾਕਤ ਨੇ 59 ਦੌੜਾਂ ਬਣਾਈਆਂ। ਹਸਨ ਨਵਾਜ਼ ਨੇ 82 ਗੇਂਦਾਂ ਵਿੱਚ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਅਬਦੁਲ ਸਮਦ 28 ਦੌੜਾਂ ਬਣਾ ਕੇ ਰਨ ਆਊਟ ਹੋਏ, ਜਦਕਿ ਬਾਅਦ ਵਿੱਚ ਫਰਹਾਨ ਯੂਸਫ਼ ਨੇ 48 ਗੇਂਦਾਂ ਵਿੱਚ 56 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। 314 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਵੈਭਵ ਸੂਰਿਆਵੰਸ਼ੀ 11 ਦੌੜਾਂ ਦੇ ਨਿੱਜੀ ਸਕੋਰ ’ਤੇ ਵਿਕਟ ਗਵਾ ਬੈਠੇ। ਉੱਥੇ ਹੀ ਅਲੀ ਰਜ਼ਾ ਨੇ ਆਯੂਸ਼ ਬਦੋਨੀ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਇਸ ਤੋਂ ਬਾਅਦ ਤਿਲਕ ਵਰਮਾ ਅਤੇ ਅਭਿਸ਼ੇਕ ਸ਼ਰਮਾ ਵਿਚਾਲੇ ਤੀਜੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਹੋਈ। ਅਭਿਸ਼ੇਕ ਨੇ ਸਿਰਫ਼ 42 ਗੇਂਦਾਂ ਵਿੱਚ 70 ਦੌੜਾਂ ਬਣਾਈਆਂ। ਕੁਮਾਰ ਕੁਸ਼ਾਗ੍ਰ 2 ਦੌੜਾਂ, ਰਿੰਕੂ ਸਿੰਘ 6 ਦੌੜਾਂ ਤੇ ਸੂਰਿਆਂਸ਼ ਸ਼ੇਡਗੇ 3 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਤਿਲਕ ਤੇ ਸ਼ਾਹਬਾਜ਼ ਅਹਿਮਦ ਦੀ ਬੱਲੇਬਾਜ਼ੀ ਨੇ ਜਿੱਤ ਦੀ ਇਕ ਉਮੀਦ ਜਗਾਈ। ਪਰ ਸ਼ਾਹਬਾਜ਼ (56) ਦੇ ਆਉਟ ਹੋਣ ਤੋਂ ਬਾਅਦ ਉਹ ਉਮੀਦ ਵੀ ਢਹਿ ਢੇਰੀ ਹੋ ਗਈ। ਤਿਲਕ ਨੇ 148 ਗੇਂਦਾਂ ’ਚ ਸੈਂਕੜਾ ਪੂਰਾ ਕੀਤਾ ਪਰ ਉਨ੍ਹਾਂ ਦੀ ਬੱਲੇਬਾਜ਼ੀ ਮੈਚ ਦੀ ਜਿੱਤ ਯਕੀਨੀ ਨਾ ਬਣਾ ਸਕੀ।
ਪਿਛਲੀ ਖ਼ਬਰ ਸਕੂਲ ਨੂੰ ਆਰ. ਓ. ਸਿਸਟਮ ਤੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ ਅਗਲੀ ਖ਼ਬਰ ਥਾਣਾ ਰਣਜੀਤ ਐਵੇਨਿਊ ਦੀ ਨਵੀਂ ਇਮਾਰਤ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।