21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗਰਭਕਾਲ ਵਿਚ ਸ਼ੂਗਰ ਅਤੇ ਵੱਧ ਖੂਨ ਦਬਾਅ : ਕੀ ਹੋਣ ਸਾਵਧਾਨੀਆਂ

ਅਜੀਤ ਡੈਸਕ 02-01-2026

ਬਹੁਤ ਸਾਰੀਆਂ ਔਰਤਾਂ ਨੂੰ ਗਰਭ ਦੌਰਾਨ ਸ਼ੂਗਰ ਅਤੇ ਹਾਈ ਬਲੱਡ ਪ੍ਰੈੱਸ਼ਰ ਰਹਿਣ ਲਗਦਾ ਹੈ ਜੋ ਔਰਤ ਅਤੇ ਬੱਚੇ ਲਈ ਠੀਕ ਨਹੀਂ ਹੁੰਦਾ। ਜੇਕਰ ਤੁਹਾਨੂੰ ਵੀ ਇਹ ਕੋਈ ਪ੍ਰੇਸ਼ਾਨੀ ਹੋਵੇ ਤਾਂ ਧਿਆਨ ਦਿਓ :-
ਗਰਭ ਦੌਰਾਨ ਹੋਣ ਵਾਲੀ ਸ਼ੂਗਰ ਨੂੰ ਜਸਟੇਸ਼ਨਲ ਸ਼ੂਗਰ ਕਹਿੰਦੇ ਹਨ। ਇਸ ਦਾ ਪਤਾ ਗਰਭਕਾਲ ਦੇ 20 ਹਫ਼ਤਿਆਂ ਬਾਅਦ ਲੱਗਣਾ ਸ਼ੁਰੂ ਹੁੰਦਾ ਹੈ। ਜੇਕਰ ਔਰਤ ਨੂੰ ਪਹਿਲਾਂ ਤੋਂ ਹੀ ਸ਼ੂਗਰ ਹੋਵੇ ਤਾਂ ਬਹੁਤ ਧਿਆਨ ਰੱਖਣਾ ਪਵੇਗਾ ਕਿ ਸ਼ੂਗਰ ਉਸ ਦੌਰਾਨ ਵਧੇ ਨਾ।
ਸ਼ੂਗਰ ਦੇ ਰੋਗੀ ਨੂੰ ਬੱਚਾ ਯੋਜਨਾ ਕਰਨ ਤੋਂ ਪਹਿਲਾਂ ਡਾਕਟਰ ਨੂੰ ਮਿਲ ਲੈਣਾ ਚੰਗਾ ਹੁੰਦਾ ਹੈ ਤਾਂ ਕਿ ਉਸ ਦੀ ਦੇਖ-ਰੇਖ ਵਿਚ ਸਭ ਕੁਝ ਹੋਵੇ ਕਿਉਂਕਿ ਕਈ ਵਾਰ ਡਾਕਟਰ ਰੋਗੀ ਨੂੰ ਇੰਸੁਲਿਨ 'ਤੇ ਪਹਿਲਾਂ ਹੀ ਲੈ ਆਉਂਦੇ ਹਨ। ਇੰਸੁਲਿਨ ਮਾਂ ਅਤੇ ਬੱਚੇ ਨੂੰ ਖ਼ਤਰਾ ਨਹੀਂ ਪੁਹੰਚਾਉਂਦਾ।
ਜਸਟੇਸ਼ਨਲ ਸ਼ੂਗਰ ਤੋਂ ਪੀੜਤ ਗਰਭਵਤੀ ਔਰਤ ਨੂੰ ਡਾਕਟਰ ਭੋਜਨ ਵਿਚ ਬਦਲਾਅ ਕਰਾਉਂਦੇ ਹਨ ਫਿਰ ਵੀ ਸ਼ੂਗਰ ਪੱਧਰ ਕੰਟਰੋਲ ਨਾ ਹੋਵੇ ਤਾਂ ਦਵਾਈ ਦਾ ਸਹਾਰਾ ਡਾਕਟਰ ਲੈਂਦੇ ਹਨ ਤਾਂ ਕਿ ਆਉਣ ਵਾਲਾ ਬੱਚਾ ਸ਼ੂਗਰ ਪੀੜਤ ਨਾ ਹੋਵੇ।
ਹਮੇਸ਼ਾ ਇਸ ਤਰ੍ਹਾਂ ਦੀ ਸਮੱਸਿਆ ਵਾਲੀਆਂ ਔਰਤਾਂ ਨੂੰ ਚੰਗੇ ਹਸਪਤਾਲ ਵਿਚ ਡਲਿਵਰੀ ਕਰਾਉਣੀ ਚਾਹੀਦੀ ਹੈ ਅਤੇ ਮਾਹਿਰ ਡਾਕਟਰਾਂ ਕੋਲ ਸਮੇਂ-ਸਮੇਂ 'ਤੇ ਜਾਂਚ ਲਈ ਜਾਣਾ ਚਾਹੀਦਾ ਹੈ।
ਸ਼ੂਗਰ ਕੰਟਰੋਲ ਨਾ ਹੋਣ 'ਤੇ 20 ਹਫ਼ਤੇ ਤੋਂ ਪਹਿਲਾਂ ਗਰਭਪਾਤ ਹੋ ਸਕਦਾ ਹੈ। ਜੇਕਰ ਗਰਭਪਾਤ ਨਾ ਕਰਾ ਕੇ ਪੂਰੇ ਸਮੇਂ ਵਿਚ ਬੱਚੇ ਨੂੰ ਜਨਮ ਦਿੱਤਾ ਜਾਵੇ ਤਾਂ ਉਸ ਦੇ ਦਿਮਾਗ਼ ਵਿਚ ਖੂਨ ਰਿਸਾਵ, ਸਾਹ ਤੇ ਦਿਲ ਸੰਬੰਧੀ ਸਮੱਸਿਆਵਾਂ ਜਨਮ ਤੋਂ ਹੀ ਹੋ ਸਕਦੀਆਂ ਹਨ।
ਸ਼ੁਰੂ ਤੋਂ ਜਿਸ ਡਾਕਟਰ ਤੋਂ ਜਾਂਚ ਕਰਵਾ ਰਹੇ ਹੋ ਡਲਿਵਰੀ ਵੀ ਉਸੇ ਤੋਂ ਕਰਾਓ ਕਿਉਂਕਿ ਉਸ ਨੂੰ ਤੁਹਾਡੇ ਗਰਭਕਾਲ ਦੀਆਂ ਸਭ ਸਮੱਸਿਆਵਾਂ ਬਾਰੇ ਪਤਾ ਹੁੰਦਾ ਹੈ। ਡਲਿਵਰੀ ਤੋਂ ਬਾਅਦ ਮਾਂ-ਬੱਚੇ ਦਾ ਸ਼ੂਗਰ ਪੱਧਰ ਮਾਨੀਟਰ ਹੋ ਸਕੇਗਾ।
ਜਿਨ੍ਹਾਂ ਔਰਤਾਂ ਦਾ ਬਲੱਡ ਪ੍ਰੈੱਸ਼ਰ ਗਰਭ ਧਾਰਨ ਦੌਰਾਨ ਵਧਦਾ ਹੈ ਉਨ੍ਹਾਂ ਨੂੰ ਇੰਡਿਊਸਡ ਹਾਈਪਰਟੈਂਸ਼ਨ ਕਹਿੰਦੇ ਹਨ। ਜਿਨ੍ਹਾਂ ਔਰਤਾਂ ਨੂੰ ਪਹਿਲਾਂ ਤੋਂ ਹਾਈ ਬਲੱਡ ਪ੍ਰੈੱਸ਼ਰ ਹੁੰਦਾ ਹੈ, ਉਹ ਕ੍ਰੋਨਿਕ ਹਾਈਪਰਟੈਂਸ਼ਨ ਦੀਆਂ ਮਰੀਜ਼ ਹੁੰਦੀਆਂ ਹਨ। ਗਰਭ ਧਾਰਨ ਦੇ 20 ਹਫ਼ਤਿਆਂ ਬਾਅਦ ਬਲੱਡ ਪ੍ਰੈਸ਼ਰ ਵੱਧ ਹੋਣ ਦਾ ਪਤਾ ਲਗਦਾ ਹੈ।
ਜੋ ਔਰਤਾਂ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈੱਸ਼ਰ ਤੋਂ ਪੀੜਤ ਹਨ, ਉਨ੍ਹਾਂ ਨੂੰ ਡਾਕਟਰ ਕੋਲ ਕੌਂਸਲਿੰਗ ਲਈ ਜਾਣਾ ਚਾਹੀਦਾ ਹੈ ਕਿਉਂਕਿ ਉਦੋਂ ਡਾਕਟਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਦਵਾਈ ਦਿੰਦੇ ਹਨ ਜੋ ਉਨ੍ਹਾਂ ਲਈ ਸੁਰੱਖਿਅਤ ਹੋਵੇ ਅਤੇ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰੱਖੇ। ਗਰਭਕਾਲ ਵਿਚ ਔਰਤਾਂ ਨੂੰ ਫੋਲਿਕ ਐਸਿਡ ਲਗਾਤਾਰ ਲੈਣਾ ਚਾਹੀਦਾ ਹੈ।
ਆਮ ਤੌਰ 'ਤੇ ਦਵਾਈਆਂ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਵਿਚ ਰਹਿੰਦਾ ਹੈ, ਜੇਕਰ ਫਿਰ ਵੀ ਬਲੱਡ ਪ੍ਰੈੱਸ਼ਰ ਵਧਿਆ ਰਹੇ ਤਾਂ ਉਨ੍ਹਾਂ ਨੂੰ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਔਰਤਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਆਰਾਮ ਵੀ ਕਰਨਾ ਚਾਹੀਦਾ ਹੈ।

ਪਿਛਲੀ ਖ਼ਬਰ ਬੱਸ ਸਟੈਂਡ ਮਹਿਤਪੁਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਇਕ ਕੱਪ ਚਾਹ ਨਾਲ ਕਹੋ ਦਸ ਬਿਮਾਰੀਆਂ ਨੂੰ ਬਾਏ-ਬਾਏ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।