15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੇਵਾ ਮੁਕਤ ਕਾਨੂੰਗੋ ਭੂਸ਼ਨ ਗੋਇਲ ਨੂੰ ਸਦਮਾ, ਭਰ ਜਵਾਨੀ 'ਚ ਸਪੁੱਤਰੀ ਕਸ਼ਿਸ਼ ਗੋਇਲ ਦਾ ਦਿਹਾਂਤ <br/>

ਅਜੀਤ ਡੈਸਕ 31-03-2026
ਬਾਘਾ ਪੁਰਾਣਾ, 30 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਨਿਵਾਸੀ ਸਮਾਜ ਸੇਵੀ ਭੂਸ਼ਨ ਗੋਇਲ ਰਿਟਾਇਰ ਕਾਨੂੰਗੋ ਅਤੇ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਾਘਾ ਪੁਰਾਣਾ ਉੱਪਰ ਉਸ ਸਮੇਂ ਦੁੱਖਾਂ ਦਾ ਪਹਾੜ ਆਨ ਡਿੱਗਿਆ ਜਦੋਂ ਸਵੇਰ ਮੌਕੇ ਦਿਨ ਚੜ੍ਹਨ ਤੋਂ ਪਹਿਲਾ ਉਨ੍ਹਾਂ ਦੀ ਸਪੁੱਤਰੀ ਕਸ਼ਿਸ਼ ਗੋਇਲ (29 ਸਾਲ) ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਅਚਾਨਕ ਸਵਰਗ ਸਿਧਾਰ ਗਈ | ਇਸ ਸੂਚਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਅਤੇ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਕਾਲੇਕੇ ਰੋਡ ਉੱਪਰ ਸਥਿਤ ਗ੍ਰਹਿ ਵਿਖੇ ਹਮਦਰਦੀ ਕਰਨ ਲਈ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਪਹੁੰਚੇ | ਕਸ਼ਿਸ਼ ਗੋਇਲ ਦਾ ਅੱਜ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਰਾਮ ਬਾਗ (ਸ਼ਮਸ਼ਾਨਘਾਟ) ਵਿਖੇ ਅੰਤਿਮ ਸਸਕਾਰ ਕੀਤਾ ਗਿਆ, ਇਸ ਤੋਂ ਪਹਿਲਾ ਪੰਡਤ ਦਰਸ਼ਨ ਕੁਮਾਰ ਸ਼ਰਮਾ ਵਲੋਂ ਅੰਤਿਮ ਰਸਮਾਂ ਕਰਵਾਈਆਂ ਗਈਆ ਅਤੇ ਕਸ਼ਿਸ਼ ਗੋਇਲ ਦੀ ਚਿਖਾ ਨੂੰ ਅਗਨੀ ਦੇਣ ਦੀ ਰਸਮ ਉਸ ਦੇ ਭਰਾ ਮੋਹਿਤ ਗੋਇਲ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਵਲੋਂ ਅਦਾ ਕੀਤੀ ਗਈ | ਇਸ ਮੌਕੇ ਡਾ. ਕੇ.ਐਲ. ਗਰਗ, ਯਾਦਵਿੰਦਰ ਬਾਂਸਲ ਬਾਘਾ ਪੁਰਾਣਾ ਠੇਕੇਦਾਰ, ਬਾਊ ਸੁਖਦਰਸ਼ਨ ਸਿੰਗਲਾ ਭੱਠੇ ਵਾਲੇ, ਕੇਵਲ ਗਰਗ ਰਾਈਸ ਮਿੱਲਰ, ਸੂਬੇਦਾਰ ਗੁਰਬਚਨ ਬਰਾੜ, ਜਗਸੀਰ ਚੰਦ ਗਰਗ ਸਾਬਕਾ ਉੱਪ-ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ, ਤਹਿਸੀਲਦਾਰ ਗੁਰਚਰਨ ਸਿੰਘ, ਰਣਜੀਤ ਸਿੰਘ ਕਾਨੂੰਗੋ, ਸੰਦੀਪ ਸਿੰਘ ਪਟਵਾਰੀ, ਦਰਸ਼ਨ ਸਿੰਘ ਪਟਵਾਰੀ, ਪ੍ਰਧਾਨ ਵਿਜੇ ਬਾਂਸਲ, ਚੇਅਰਮੈਨ ਸ਼ਸ਼ੀ ਗਰਗ, ਕਮਲਜੀਤ ਸਿੰਘ ਬਰਾੜ ਖੋਟੇ, ਪਵਨ ਗੁਪਤਾ ਸੀਨੀਅਰ 'ਆਪ' ਆਗੂ, ਦਵਿੰਦਰ ਬਾਂਸਲ ਲਧਾਈ ਕੇ ਵਾਲੇ, ਸੁਨੀਲ ਸਿੰਗਲਾ ਗਊ ਸੇਵਕ, ਸੁਖਾਨੰਦਨ ਅਗਰਵਾਲ ਭਾਜਪਾ ਆਗੂ, ਦੀਪਕ ਤਲਵਾੜ ਮੰਡਲ ਪ੍ਰਧਾਨ, ਮਨਦੀਪ ਕੱਕੜ ਕੌਂਸਲਰ, ਲਖਵਿੰਦਰ ਗਰਗ (ਲੱਖਾ), ਵੇਦ ਕੁਮਾਰ ਤਨੇਜਾ, ਅਸ਼ਵਨੀ ਮਿੱਤਲ ਜੀ.ਐਮ. ਵਾਲੇ, ਤੀਰਥ ਬਾਂਸਲ ਆੜ੍ਹਤੀਆ, ਦੀਕਸ਼ਤ ਗਰਗ ਸੈਕਟਰੀ, ਦਰਸ਼ੀ ਗੋਇਲ, ਟੋਨੀ ਗੋਇਲ, ਕੇਵਲ ਗੋਇਲ, ਪਲਵਿੰਦਰ ਸਿੰਘ ਭਿੰਦਾ 'ਆਪ' ਆਗੂ, ਪ੍ਰੇਮ ਗਰਗ, ਰਣਜੀਤ ਸਿੰਘ ਝੀਤੇ, ਸੰਜੀਵ ਕੁਮਾਰ ਪਿੰਕਾ, ਪ੍ਰਧਾਨ ਦੀਪਾ ਅਰੋੜਾ, ਸ਼ਵਿੰਦਰਪਾਲ ਸਿੰਗਲਾ ਪੱਤੋ ਵਾਲੇ, ਯੋਗੇਸ਼ ਗੋਇਲ, ਲਖਵਿੰਦਰ ਗਰਗ (ਲੱਖਾ), ਵੇਦ ਕੁਮਾਰ ਤਨੇਜਾ, ਵਿਮਲ ਗਰਗ ਵਿੱਕੀ, ਵਿੱਕੀ ਠੁੱਲੀਵਾਲ, ਬਿੱਟੂ ਕਟਾਰੀਆ, ਪਿਆਰੇ ਲਾਲ ਗੋਇਲ, ਬਾਲ ਕਿ੍ਸ਼ਨ ਗਰਗ (ਬਾਲੀ), ਗੁਰਮੀਤ ਪੁਰਬਾ, ਪਿ੍ਥੀ ਸਿੰਘ ਕੌਂਸਲਰ, ਸ਼ਿਵ ਸ਼ਰਮਾ, ਅਜੇ ਗੁੰਬਰ, ਸੁਰਿੰਦਰ ਬਾਂਸਲ ਡੀ.ਐਮ. ਵਾਲੇ, ਗਗਨ ਗੋਇਲ, ਅਸ਼ੋਕ ਕਾਂਸਲ (ਕਾਕਾ), ਰਜਿੰਦਰ ਗੋਇਲ, ਲਖਮੀ ਗੋਇਲ, ਗੋਰਖੀ ਬਾਂਸਲ, ਮਿੰਟੂ ਲੂਥਰਾ, ਜਗਸੀਰਪਾਲ ਬਿੱਲੂ, ਪਿਊਸ ਬਾਂਸਲ, ਡਾ. ਗੁਲਸ਼ਨ ਗਰਗ, ਲੱਕੀ ਗਰਗ, ਰਾਜਿੰਦਰ ਗਰਗ (ਰਾਜ) ਆਦਿ ਨੇ ਸ਼ਮੂਲੀਅਤ ਕੀਤੀ | ਅੰਤ ਵਿਚ ਸ਼ਾਂਸ਼ਤਰੀ ਦਰਸ਼ਨ ਸ਼ਰਮਾ ਨੇ ਦੱਸਿਆ ਕਿ ਕਸ਼ਿਸ਼ ਗੋਇਲ ਦੇ ਫ਼ੁੱਲ ਚੁਗਣ ਦੀ ਰਸਮ 01 ਅਪ੍ਰੈਲ ਦਿਨ ਬੁੱਧਵਾਰ ਸਵੇਰੇ 9:15 ਵਜੇ ਹੋਵੇਗੀ |

ਪਿਛਲੀ ਖ਼ਬਰ ਨਵ ਨਿਯੁਕਤ ਚੇਅਰਮੈਨ ਬੀਬੀ ਸਰਬਜੀਤ ਕੌਰ ਨੂੰ ਡਾ. ਜਗਦੇਵ ਸਿੰਘ ਕਾਲੇਕੇ ਨੇ ਦਿੱਤੀ ਵਧਾਈ <br/> ਅਗਲੀ ਖ਼ਬਰ ਦਰਬਾਰ ਸੰਪਰਦਾਇ ਲੋਪੋ ਵਲੋਂ ਦੋ ਰੋਜ਼ਾ ਧਾਰਮਿਕ ਨੂਰਾਨੀ ਦੀਵਾਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।