14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਮੱਲਾਂ ਮਾਰੀਆਂ

ਮੋਗਾ, 14 ਨਵੰਬਰ (ਜਸਪਾਲ ਸਿੰਘ ਬੱਬੀ)-ਐਸ. ਡੀ.

ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਨੀਨਾ ਅਨੇਜਾ ਤੇ ਸਟਾਫ| ਤਸਵੀਰ: ਜਸਪਾਲ ਸਿੰਘ ਬੱਬੀ 15-11-2026
ਮੋਗਾ, 14 ਨਵੰਬਰ (ਜਸਪਾਲ ਸਿੰਘ ਬੱਬੀ)-ਐਸ. ਡੀ. ਕਾਲਜ ਫਾਰ ਵੋਮੈਨ ਮੋਗਾ ਦੇ ਬੀ.ਵਾਕ ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਵਿਭਾਗ ਦਾ ਦੂਜੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ| ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਸੂਚੀ ਵਿਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ| ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥਣਾਂ ਦੀ ਸਖਤ ਮਿਹਨਤ, ਅਧਿਆਪਕਾਂ ਦੀ ਯੋਗ ਅਗਵਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ| ਦੂਜੇ ਸਮੈਸਟਰ ਵਿਚ ਰਜਨੀ ਬਾਲਾ ਨੇ 8.83 ਐਸ.ਜੀ.ਪੀ.ਏ. 80.8 ਪ੍ਰਤੀਸ਼ਤ ਨਾਲ ਪਹਿਲਾ, ਜ਼ਸਨਪ੍ਰੀਤ ਕੌਰ ਨੇ 8.79 ਐਸ.ਜੀ.ਪੀ.ਏ. 80.4 ਪ੍ਰਤੀਸ਼ਤ ਨਾਲ ਦੂਜਾ, ਅਸਰੀਤ ਕੌਰ ਨੇ 8.71 ਐਸ.ਜੀ.ਪੀ.ਏ. 79.6 ਪ੍ਰਤੀਸ਼ਤ ਨਾਲ ਤੀਜਾ, ਰਾਜਵੀਰ ਕੌਰ ਨੇ 8.67 ਐਸ.ਜੀ.ਪੀ.ਏ. 79.2 ਪ੍ਰਤੀਸ਼ਤ ਨਾਲ ਚੌਥਾ ਅਤੇ ਮਹਿਕਦੀਪ ਕੌਰ ਨੇ 8.33 ਐਸ.ਜੀ.ਪੀ.ਏ. 75.8 ਪ੍ਰਤੀਸ਼ਤ ਨਾਲ ਪੰਜਵਾਂ ਸਥਾਨ ਹਾਸਲ ਕੀਤਾ| ਚੌਥੇ ਸਮੈਸਟਰ ਵਿਚ ਤਾਨੀਆ ਜੋਸ਼ੀ ਨੇ 9.33 ਐਸ.ਜੀ.ਪੀ.ਏ. 85.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ| ਦੀਆ ਅਤੇ ਹਰਨੀਤ ਨੇ 9.00 ਐਸ.ਜੀ.ਪੀ.ਏ. 82.5 ਪ੍ਰਤੀਸ਼ਤ ਨਾਲ ਦੂਜਾ, ਜਸਪ੍ਰੀਤ ਬਮਿਆਲ ਨੇ 8.92 ਐਸ.ਜੀ.ਪੀ.ਏ. 81.7 ਪ੍ਰਤੀਸ਼ਤ ਨਾਲ ਚੌਥਾ, ਆਈਨਾ ਨੇ 8.75 ਐਸ.ਜੀ.ਪੀ.ਏ. 80 ਪ੍ਰਤੀਸ਼ਤ ਨਾਲ ਪੰਜਵਾਂ ਅਤੇ ਦੀਪਾਲੀ ਨੇ 8.67 ਐਸ.ਜੀ.ਪੀ.ਏ. 79.2 ਪ੍ਰਤੀਸ਼ਤ ਨਾਲ ਸੱਤਵਾਂ ਸਥਾਨ ਪ੍ਰਾਪਤ ਕੀਤਾ| ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਗਲਾ, ਉਪ-ਪ੍ਰਧਾਨ ਅਮਨ ਸਿੰਗਲਾ ਅਤੇ ਸਕੱਤਰ ਅਸ਼ੋਕ ਗਰਗ ਨੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ| ਇਸ ਮੌਕੇ ਵਿਭਾਗ ਦੇ ਨੋਡਲ ਅਫਸਰ ਗਗਨਦੀਪ ਕੌਰ, ਵਿਭਾਗ ਮੁਖੀ ਰਾਜਵੀਰ ਕੌਰ, ਸਹਾਇਕ ਪ੍ਰੋਫੈਸਰ ਰਿਸ਼ੂਪਾਲ ਅਤੇ ਸਹਾਇਕ ਪ੍ਰੋਫੈਸਰ ਸੁਮਨ ਤਿਵਾੜੀ ਹਾਜ਼ਰ ਸਨ|
ਪਿਛਲੀ ਖ਼ਬਰ ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਸਾਲਾਨਾ ਸਰਹੱਦਾਂ ਤੋਂ ਪਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਮੋਗਾ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।