15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਦਰਬਾਰ ਸੰਪਰਦਾਇ ਲੋਪੋ ਵਲੋਂ ਦੋ ਰੋਜ਼ਾ ਧਾਰਮਿਕ ਨੂਰਾਨੀ ਦੀਵਾਨ ਸਜਾਏ <br/>

ਅਜੀਤ ਡੈਸਕ 31-03-2026
ਨਿਹਾਲ ਸਿੰਘ ਵਾਲਾ, 30 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਰਾਏਕੋਟ ਵਿਖੇ ਦੋ ਰੋਜ਼ਾ ਧਾਰਮਿਕ ਨੂਰੀ ਦੀਵਾਨ ਸਜਾਏ ਗਏ | ਇਸ ਮੌਕੇ ਸਜੇ ਦੋ ਰੋਜਾ ਦੀਵਾਨਾਂ 'ਚ ਦਰਬਾਰ ਸੰਪ੍ਰਦਾਇ ਲੋਪੋਂ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਵਿ ਸੰਗ੍ਰਹਿ 'ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਦਾ ਨਾਮ ਜਪਣ ਨਾਲ ਹਰ ਪ੍ਰਕਾਰ ਦੀ ਤਿ੍ਸ਼ਨਾ ਖ਼ਤਮ ਹੋ ਜਾਂਦੀ ਹੈ ਅਤੇ ਮਨੁੱਖ ਜੀਵ ਨੂੰ ਮਹਾਂ ਸੰਤੋਖ ਪ੍ਰਾਪਤ ਹੋ ਜਾਂਦਾ ਹੈ | ਇਸ ਮੌਕੇ ਭਗੀਰਥ ਸਿੰਘ ਲੋਪੋ, ਪ੍ਰਧਾਨ ਜੋਰਾ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ ਕਾਕਾ, ਚੜ੍ਹਤ ਸਿੰਘ, ਅਮਰੀਕ ਸਿੰਘ ਅਮਰੀਕਾ, ਜਗਰੂਪ ਸਿੰਘ, ਸ਼ਮਸ਼ੇਰ ਸਿੰਘ ਆਸਟ੍ਰੇਲੀਆ, ਗੁਰਮੀਤ ਸਿੰਘ ਕੈਨੇਡਾ, ਸੋਹਨ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਇੰਦਰਜੀਤ ਸਿੰਘ, ਪਿ੍ਤਪਾਲ ਸਿੰਘ, ਬੂਟਾ ਸਿੰਘ ਹਰਦਾਸਪੁਰਾ, ਗੁਰਮੇਲ ਸਿੰਘ, ਸੁਖਜੀਤ ਸਿੰਘ, ਕਮਲਜੀਤ ਸਿੰਘ ਬਰ੍ਹਮੀ, ਚਮਕੌਰ ਸਿੰਘ ਰਾਏ, ਹਰਪ੍ਰੀਤ ਸਿੰਘ ਮੁਨਸ਼ੀ ਟਰੱਕ ਯੂਨੀਅਨ ਰਾਏਕੋਟ, ਹਰਵਿੰਦਰ ਸਿੰਘ, ਗੁਰਜੰਟ ਸਿੰਘ ਖੰਘੂੜਾ, ਨਵੀ ਬਵੇਜਾ ਕੈਨੇਡਾ, ਨਛੱਤਰ ਸਿੰਘ, ਮਨੀ ਸਿੰਘ, ਤਿ੍ਲੋਚਨ ਸਿੰਘ ਕੈਨੇਡਾ, ਸ਼ੇਰ ਸਿੰਘ ਇਟਲੀ, ਹਰਨੇਕ ਸਿੰਘ ਵੜਿੰਗ, ਅਮਨਦੀਪ ਸਿੰਘ ਵੜਿੰਗ, ਗੁਰਦਿੱਤ ਸਿੰਘ, ਮੇਜਰ ਸਿੰਘ, ਸੇਵਾ ਸਿੰਘ, ਸਤਪਾਲ ਸਿੰਘ, ਜਸਵਿੰਦਰ ਸਿੰਘ ਮੱਲ੍ਹੀ ਕੈਨੇਡਾ, ਸੋਨੂੰ ਖਹਿਰਾ ਮਲਸੀਹਾਂ, ਭੁਪਿੰਦਰ ਸਿੰਘ ਬਾਰਨਹਾੜਾ, ਕੁਲਦੀਪ ਸਿੰਘ ਮਾਂਗਟ, ਪਿਆਰਾ ਸਿੰਘ ਲਿੱਤਰਾਂ, ਜਗਜੀਤ ਸਿੰਘ ਜੇ.ਈ., ਸਰਪੰਚ ਦਵਿੰਦਰ ਸਿੰਘ ਬਾਰਨਹਾੜਾ, ਜਸਪਾਲ ਸਿੰਘ ਸੁਧਾਰ, ਪਰਮਜੀਤ ਸਿੰਘ ਇੰਗਲੈਂਡ, ਜਿੰਦਰ ਸਿੰਘ ਖ਼ਾਨਪੁਰ, ਮਾਸਟਰ ਗੁਰਮੀਤ ਸਿੰਘ ਅਕਾਲਗੜ੍ਹ, ਫ਼ੌਜੀ ਰਾਜਵਿੰਦਰ ਸਿੰਘ ਵਜੀਦਕੇ, ਪਾਲ ਸਿੰਘ ਧਾਲੀਆਂ, ਮਾਸਟਰ ਬਲਦੇਵ ਸਿੰਘ ਸੁਧਾਰ, ਦਰਸ਼ਨ ਸਿੰਘ ਪੰਡੋਰੀ, ਭਗਵਾਨ ਸਿੰਘ ਮੁੱਲਾਂਪੁਰ, ਗੋਬਿੰਦ ਸਿੰਘ ਰੌਂਤਾ, ਗਗਨ ਮਨਸੂਰਾਂ, ਗੁਰਮੀਤ ਸਿੰਘ ਲੋਪੋ, ਸਰਪੰਚ ਮਨਜੀਤ ਸਿੰਘ ਮਾਂਗਟ, ਪਾਲ ਸਿੰਘ ਲਿੱਤਰਾਂ, ਕਾਕਾ ਸਿੰਘ ਰਾਏਕੋਟ, ਬੂਟਾ ਸਿੰਘ ਹਠੂਰ, ਸਰਬਜੀਤ ਸਿੰਘ ਮੱਲ੍ਹਾ, ਜਗਰੂਪ ਸਿੰਘ ਭੀਮ, ਜਗਜੀਤ ਸਿੰਘ ਸੁਧਾਰ, ਕੇਹਰ ਸਿੰਘ ਮਾਂਗਟ, ਅਜੀਤ ਸਿੰਘ ਠੇਕੇਦਾਰ, ਕੁਲਦੀਪ ਸਿੰਘ ਕਲਸੀ, ਬਿਕਰਮਜੀਤ ਸਿੰਘ ਖ਼ਾਲਸਾ, ਜਥੇਦਾਰ ਕਰਮਜੀਤ ਸਿੰਘ ਕੁਤਬਾ ਆਦਿ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ |

ਪਿਛਲੀ ਖ਼ਬਰ ਸੇਵਾ ਮੁਕਤ ਕਾਨੂੰਗੋ ਭੂਸ਼ਨ ਗੋਇਲ ਨੂੰ ਸਦਮਾ, ਭਰ ਜਵਾਨੀ 'ਚ ਸਪੁੱਤਰੀ ਕਸ਼ਿਸ਼ ਗੋਇਲ ਦਾ ਦਿਹਾਂਤ <br/> ਅਗਲੀ ਖ਼ਬਰ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਵਲੋਂ ਡੀ.ਐੱਸ.ਪੀ. ਧਰਮਕੋਟ ਦੇ ਦਫ਼ਤਰ ਅੱਗੇ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।