ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ
ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਨਵੇਂ ਸਾਲ ਦਾ ਕਲੰਡਰ, ਡਾਇਰੀ ਕੰਮ ਫ਼ੋਨ ਨੰਬਰ ਸਮੇਤ ਡਾਇਰੈਕਟਰੀ ਤਿਆਰ ਕਰਵਾਉਣ ਦੀ ਸਹਿਮਤੀ ਬਣਾਈ ਗਈ।
ਦ
ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਆਗੂ ਮੀਟਿੰਗ ਕਰਦੇ ਹੋਏ। ਤਸਵੀਰ: ਹਰਜੀਤ ਸਿੰਘ
15-11-2026
ਮੋਗਾ, 14 ਨਵੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਨਵੇਂ ਸਾਲ ਦਾ ਕਲੰਡਰ, ਡਾਇਰੀ ਕੰਮ ਫ਼ੋਨ ਨੰਬਰ ਸਮੇਤ ਡਾਇਰੈਕਟਰੀ ਤਿਆਰ ਕਰਵਾਉਣ ਦੀ ਸਹਿਮਤੀ ਬਣਾਈ ਗਈ। ਗ਼ੈਰ ਹਾਜ਼ਰ ਮੈਂਬਰਾਂ ਨੂੰ ਤਾੜਨਾ ਕੀਤੀ ਗਈ ਕਿ 5 ਦਸੰਬਰ ਦੀ ਮੀਟਿੰਗ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਣਾਈ ਜਾਵੇ। ਲਗਾਤਾਰ ਗ਼ੈਰ ਹਾਜ਼ਰ ਰਹਿਣ ਵਾਲੇ ਮੈਂਬਰ ਹਾਜ਼ਰੀ ਵਿਚ ਸੁਧਾਰ ਲਿਆਉਣ ਨਹੀਂ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮੀਟਿੰਗ ਦੌਰਾਨ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਬਕਾਇਆ ਦਾ ਭੁਗਤਾਨ ਕਿਸ਼ਤਾਂ ‘ਚ ਹੋਣਾ ਸੀ ਜੋ ਜ਼ਿਲ੍ਹੇ ਦੇ ਸਬੰਧਿਤ ਤਹਿਸੀਲਦਾਰਾਂ ਵਲੋਂ ਕੁਝ ਇਕ ਮੁਲਾਜ਼ਮਾਂ ਨੂੰ ਇਕ ਦੋ ਕਿਸ਼ਤਾਂ ਤੋਂ ਬਾਅਦ ਸਮੁੱਚੇ ਰਿਟਾਇਰਡ ਮੁਲਾਜ਼ਮਾਂ ਦਾ ਬਣਾਇਆ ਹੀ ਨਹੀਂ ਗਿਆ। ਜਿਨ੍ਹਾਂ ਖ਼ਿਲਾਫ਼ ਐਕਸ਼ਨ ਲੈਣ ਲਈ ਡਿਪਟੀ ਕਮਿਸ਼ਨਰ ਮੋਗਾ ਨੂੰ 30 ਅਕਤੂਬਰ ਨੂੰ ਲਿਖ ਕੇ ਦਿੱਤਾ ਸੀ, ਕੋਈ ਕਾਰਵਾਈ ਨਹੀਂ ਕੀਤੀ ਗਈ। ਮੀਟਿੰਗ ਦੌਰਾਨ ਪਾਸ ਹੋਇਆ ਕਿ ਤਹਿਸੀਲਦਾਰ ਤੇ ਬਿੱਲ ਕਲਰਕ ਮੋਗਾ, ਬਾਘਾ ਪੁਰਾਣਾ, ਧਰਮਕੋਟ ਤੇ ਨਿਹਾਲ ਸਿੰਘ ਵਾਲਾ ਵਲੋਂ ਬਕਾਇਆ ਬਣਾਉਣ ਸਬੰਧੀ ਲਾਰੇ ਤੋਂ ਸਵਾਏ ਕੁਝ ਕੀਤਾ ਹੀ ਨਹੀਂ ਗਿਆ। ਇਕ ਤਹਿਸੀਲਦਾਰ ਲਾਰੇ ਲਾ ਕੇ ਆਪ ਬਦਲੀ ਕਰਵਾ ਕੇ ਪਟਿਆਲੇ ਚਲਾ ਗਿਆ ਹੈ ਜੋ ਤਹਿਸੀਲਦਾਰਾਂ ਦੀ ਲਾਪਰਵਾਹੀ ਹੈ। ਜਦੋਂ ਕਿ ਹੁਣ ਤੱਕ 7 ਮਹੀਨਿਆਂ ਦਾ ਬਕਾਇਆ ਡਿਊ ਹੈ। ਕੋਈ ਵੀ ਬਿੱਲ ਕਲਰਕ ਕੰਮ ਕਰ ਕੇ ਖ਼ੁਸ਼ ਨਹੀਂ ਹੈ। ਮੋਗਾ ਤਹਿਸੀਲ ਦੀ ਬਿੱਲ ਕਲਰਕ ਪੰਦਰਾਂ ਸਾਲ ਤੋਂ ਇਕੋ ਸੀਟ ‘ਤੇ ਤਾਇਨਾਤ ਹੈ ਜਿਸ ਤੋਂ ਰਿਟਾਇਰਡ ਮੁਲਾਜ਼ਮ ਹੱਦੋਂ ਵੱਧ ਪਰੇਸ਼ਾਨ ਹਨ। ਆਪ ਕੰਮ ਕਰਨ ਦੀ ਬਜਾਏ ਪ੍ਰਾਈਵੇਟ ਵਿਅਕਤੀਆਂ ਤੋਂ ਕੰਮ ਕਰਵਾਉਂਦੀ ਹੈ। ਮੈਡੀਕਲ ਬਿੱਲ ਜੋ ਡਾਇਰੈਕਟਰ ਦਫ਼ਤਰ ਤੋਂ ਪਾਸ ਹੋ ਕੇ ਐਸ.ਕੇ. ਬਰਾਂਚ ਆਏ ਹਨ ਉਹ ਸਬੰਧਿਤ ਪੀੜਤ ਵਿਅਕਤੀਆਂ ਨੂੰ ਕਲੇਮ ਮਿਲੇ ਹੀ ਨਹੀਂ, ਕਲੇਮ ਲੈਣ ਲਈ ਪੀੜਤ ਵਿਅਕਤੀ ਤਰਸ ਰਹੇ ਹਨ ਜਿਸ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦਾ ਕੋਈ ਵੀ ਅਧਿਕਾਰੀ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ, ਬਿੱਲ ਕਲਰਕ ਲੋਕਾਂ ਤੇ ਰਿਟਾਇਰਡ ਮੁਲਾਜ਼ਮਾਂ ਦਾ ਕੰਮਕਾਜ ਕਰਨ ਕਰਵਾਉਣ ਵਿਚ ਦਿਲਚਸਪੀ ਰੱਖਦਾ ਹੀ ਨਹੀਂ ਹੈ। ਮੀਟਿੰਗ ਵਿਚ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਸੁਖਦੇਵ ਸਿੰਘ ਸਹਾਇਕ ਖ਼ਜ਼ਾਨਚੀ, ਲਖਵੀਰ ਸਿੰਘ ਸਹਾਇਕ ਸਕੱਤਰ, ਰਤਨ ਸਿੰਘ ਗਿੱਲ, ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਜਸਵੰਤ ਸਿੰਘ, ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਮੱਖਣਜੀਤ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਚਮਕੌਰ ਸਿੰਘ ਐਡੀਟਰ, ਜਸਵੰਤ ਸਿੰਘ ਸੂਬੇਦਾਰ, ਗੁਰਮੇਲ ਸਿੰਘ ਰਖਾਲਾ, ਬਲਵਿੰਦਰ ਸਿੰਘ ਖੋਸਾ, ਪਰਮਜੀਤ ਸਿੰਘ, ਠਾਣਾ ਸਿੰਘ, ਮੱਖਣ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ, ਕੁਲਵੰਤ ਸਿੰਘ ਚੜਿੱਕ, ਨਾਇਬ ਸਿੰਘ, ਪ੍ਰੀਤਮ ਸਿੰਘ ਘੋਲੀਆ, ਹਰੀ ਸਿੰਘ, ਗੁਰਚਰਨ ਸਿੰਘ, ਸੁਰਜੀਤ ਸਿੰਘ ਢਿਪਾਲੀ, ਬਲਦੇਵ ਸਿੰਘ ਸੰਧੂ, ਮੋਹਣ ਸਿੰਘ, ਬਲਦੇਵ ਸਿੰਘ ਸਮਾਲਸਰ, ਮੰਗਲ ਪ੍ਰਕਾਸ਼, ਸੁਖਦੇਵ ਸਿੰਘ ਸਮਾਲਸਰ ਸਾਰੇ ਪਟਵਾਰੀ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ, ਗੁਰਨਾਮ ਸਿੰਘ ਸਾਰੇ ਕਾਨੂੰਗੋ, ਸੀਤਲ ਕੁਮਾਰ ਐਸ.ਕੇ. ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਸ਼ਾਮਿਲ ਹੋਏ।