26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਯੂ.ਪੀ.ਐਸ.ਸੀ. ਵਲੋਂ ਸਿਵਲ ਸਰਵਿਸਿਜ਼ ਮੇਨ 2025 ਪਰਸਨੈਲਿਟੀ ਟੈਸਟ ਦੀਆਂ ਤਰੀਕਾਂ 'ਚ ਬਦਲਾਅ

ਅਜੀਤ ਡੈਸਕ 25-01-2026
ਨਵੀਂ ਦਿੱਲੀ, 24 ਜਨਵਰੀ (ਮਿਸਰਦੀਪ ਭਾਟੀਆ)-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੇ ਸਿਵਲ ਸੇਵਾ ਮੁੱਖ ਪ੍ਰੀਖਿਆ 2025 ਦੇ ਤਹਿਤ ਹੋਣ ਵਾਲੇ ਪਰਸਨੈਲਿਟੀ ਟੈਸਟ ਦੀ ਤਰੀਕ ਵਿਚ ਬਦਲਾਅ ਕੀਤਾ ਹੈ | ਜਿਨ੍ਹਾਂ ਉਮੀਦਵਾਰਾਂ ਦੀ ਪ੍ਰੀਖਿਆ 22 ਜਨਵਰੀ ਦੀ ਦੁਪਹਿਰ ਨੂੰ ਹੋਣੀ ਸੀ, ਉਸਦੇ ਲਈ ਹੁਣ ਨਵੀਂ ਤਰੀਕ ਤੈਅ ਕੀਤੀ ਗਈ ਹੈ | ਇਹ ਬਦਲਾਅ ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈਸ ਰਿਹਰਸਲ ਦੇ ਕਾਰਨ ਕੀਤੇ ਗਏ ਹਨ | ਯੂ.ਪੀ.ਐਸ.ਸੀ. ਨੇ ਇਸ ਮਾਮਲੇ ਸੰਬੰਧੀ ਇਕ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਉਮੀਦਵਾਰਾਂ ਦੀ ਇੰਟਰਵਿਊ ਪਹਿਲਾਂ 22 ਜਨਵਰੀ 2026 ਲਈ ਨਿਰਧਾਰਤ ਕੀਤੀ ਗਈ ਸੀ, ਉਨ੍ਹਾਂ ਦੀ ਇੰਟਰਵਿਊ ਹੁਣ ਸ਼ੁੱਕਰਵਾਰ 27 ਫਰਵਰੀ 2026 ਨੰੂ ਕੀਤੀ ਜਾਵੇਗੀ |

ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਦੇ ਪਿੰਡ ਝੰਗੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੰਬਲ ਵੰਡੇ ਪਿੰਡ ਝੰਗੀ ਦੇ ਲੋਕਾਂ ਨੇ ਕੀਤਾ ਅਦਾਰਾ... ਅਗਲੀ ਖ਼ਬਰ ਸ੍ਰੀ ਰਾਮ ਕਲੱਬ ਵਲੋਂ ਤੀਸਰਾ ਭਗਵਤੀ ਜਾਗਰਣ ਸਮਾਪਤ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।