15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ - 15 ਓਵਰਾਂ ਬਾਅਦ ਭਾਰਤ 73/3

ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ...

ਅਜੀਤ ਡੈਸਕ 15-11-2026

ਤੌਰੰਗਾ (ਨਿਊਜ਼ੀਲੈਂਡ), 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਬੇ ਓਵਲ ਕ੍ਰਿਕੇਟ ਸਟੇਡੀਅਮ ਤੌਰੰਗਾ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। 
ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 15 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 73 ਦੌੜਾਂ ਬਣਾ ਲਈਆਂ ਸਨ। ਕਪਤਾਨ ਸ਼੍ਰੇਅਸ ਅਈਅਰ 18 (19 ਗੇਂਦਾਂ) ਅਤੇ ਅਕਸ਼ਰ ਪਟੇਲ 19 (25 ਗੇਂਦਾਂ) ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 7 (13 ਗੇਂਦਾਂ) ਦੌੜਾਂ, ਰਿਤੂਰਾਜ ਗਾਇਕਵਾੜ 18 (27 ਗੇਂਦਾਂ) ਅਤੇ ਵਿਰਾਟ ਕੋਹਲੀ 5 (7 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋ ਗਏ।

ਪਿਛਲੀ ਖ਼ਬਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ - ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਤੋਂ ਠੀਕ ਇਕ ਮੌਸਮ ਨੇ ਅਚਾਨਕ ਲਈ ਕਰਵਟ, ਬਰਫ਼ਬਾਰੀ ਸ਼ੁਰੂ