26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਰਾਮ ਕਲੱਬ ਵਲੋਂ ਤੀਸਰਾ ਭਗਵਤੀ ਜਾਗਰਣ ਸਮਾਪਤ ਹੋਇਆ

ਅਜੀਤ ਡੈਸਕ 25-01-2026
ਘਰੋਟਾ, 24 ਫਰਵਰੀ (ਸੰਜੀਵ ਗੁਪਤਾ)-ਜੰਡੀ ਰੋਡ 'ਤੇ ਸ੍ਰੀ ਰਾਮ ਕਲੱਬ ਵਲੋਂ ਘਰੋਟਾ ਵਿਚ ਆਯੋਜਿਤ ਤੀਜਾ ਭਗਵਤੀ ਜਾਗਰਣ ਸ਼ਰਧਾ ਤੇ ਆਸਥਾ ਦੇ ਮਾਹੌਲ 'ਚ ਸਮਾਪਤ ਹੋਇਆ | ਸਰਪੰਚ ਸੰਜੀਵ ਕੁਮਾਰ ਨੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ | ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਨੀਰਜ ਕੁਮਾਰ ਨੇ ਮਾਤਾ ਰਾਣੀ ਦੀਆਂ ਭੇਟਾਂ ਅਤੇ ਭਜਨਾਂ ਦਾ ਗੁਣਗਾਨ ਕੀਤਾ, ਜਿਸ ਨੇ ਪੂਰੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ | ਇਸ ਮੌਕੇ ਸਰਪੰਚ ਸੰਜੀਵ ਕੁਮਾਰ ਨੇ ਸ੍ਰੀ ਰਾਮ ਕਲੱਬ ਦੇ ਸਮਾਜਿਕ ਤੇ ਧਾਰਮਿਕ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਆਪਸੀ ਭਾਈਚਾਰਾ ਤੇ ਅਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਦੇ ਹਨ | ਮਹਿਮਾਨਾਂ ਨੇ ਗਾਇਕ ਨੀਰਜ ਕੁਮਾਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰਬੰਧਕ ਹੀਰਾ ਲਾਲ ਅਤੇ ਹੋਰਨਾਂ ਨੇ ਸਾਰੇ ਮਹਿਮਾਨਾਂ, ਕਲਾਕਾਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਯੂ.ਪੀ.ਐਸ.ਸੀ. ਵਲੋਂ ਸਿਵਲ ਸਰਵਿਸਿਜ਼ ਮੇਨ 2025 ਪਰਸਨੈਲਿਟੀ ਟੈਸਟ ਦੀਆਂ ਤਰੀਕਾਂ 'ਚ ਬਦਲਾਅ ਅਗਲੀ ਖ਼ਬਰ ਸਰਹੱਦੀ ਖੇਤਰ 'ਚ ਸਕੂਲ ਨੰੂ ਧਮਕੀ ਮਿਲਣ ਤੋਂ ਬਾਅਦ ਵਧਾਈ ਸੁਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।