ਮਾਊਂਟ ਮੌਂਗਨੁਈ, 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ ਮੈਚ ਮਾਊਂਟ ਮੌਂਗਨੁਈ ਹੋ ਰਿਹਾ ਹੈ। ਟਾਸ ਜਿੱਤ ਕੇ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 8 ਓਵਰਾਂ ਵਿਚ 2 ਵਿਕਟ ਦੇ ਨੁਕਸਾਨ 'ਤੇ 34 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 7 (13 ਗੇਂਦਾਂ) ਅਤੇ ਵਿਰਾਟ ਕੋਹਲੀ 5 (7 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋਏ। 5 ਮੈਚਾਂ ਦੀ ਲੜੀ ਵਿਚ ਭਾਰਤ 2-1 ਨਾਲ ਅੱਗੇ ਹੈ। ਲੜੀ ਦੇ ਪਹਿਲੇ ਮੈਚ ਭਾਰਤ ਨੇ ਜਿੱਤੇ ਸਨ ਜਦਕਿ ਤੀਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਚੌਥੇ ਮੈਚ ਵਿਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਦਾ ਮੈਚ ਜਿੱਤ ਕੇ ਭਾਰਤੀ ਟੀਮ ਲੜੀ ਉੱਪਰ ਕਬਜ਼ਾ ਕਰਨਾ ਚਾਹੇਗੀ ਜਦਕਿ ਨਿਊਜ਼ੀਲੈਂਡ ਦੀ ਟੀਮ ਇਹ ਮੈਚ ਜਿੱਤ ਕੇ ਲੜੀ ਬਰਾਬਰੀ 'ਤੇ ਸਮਾਪਤ ਕਰਨਾ ਚਾਹੇਗੀ।
ਤਾਜ਼ਾ ਖ਼ਬਰਾਂ
Free
5ਵੇਂ ਵਨਡੇ 'ਚ ਟਾਸ ਜਿੱਤ ਕੇ ਨਿਊਜ਼ੀਲੈਂਡ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਮਾਊਂਟ ਮੌਂਗਨੁਈ, 15 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5ਵਾਂ ਤੇ ਆਖ਼ਰੀ ਇਕਦਿਨਾਂ...
ਅਜੀਤ ਡੈਸਕ
15-11-2026