26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡੇਰਾ ਬਾਬਾ ਨਾਨਕ ਦੇ ਪਿੰਡ ਝੰਗੀ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੰਬਲ ਵੰਡੇ ਪਿੰਡ ਝੰਗੀ ਦੇ ਲੋਕਾਂ ਨੇ ਕੀਤਾ ਅਦਾਰਾ 'ਅਜੀਤ' ਦਾ ਧੰਨਵਾਦ <br/>

ਅਜੀਤ ਡੈਸਕ 25-01-2026
ਡੇਰਾ ਬਾਬਾ ਨਾਨਕ, 24 ਜਨਵਰੀ (ਹੀਰਾ ਸਿੰਘ ਮਾਂਗਟ)-ਅਦਾਰਾ 'ਅਜੀਤ' ਵਲੋਂ ਜਿਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਦਿਆਂ ਪਹਿਲੇ ਦਿਨਾਂ ਤੋਂ ਹੀ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ, ਉਥੇ ਹੀ ਅਦਾਰਾ 'ਅਜੀਤ' ਦੀ ਬਟਾਲਾ ਟੀਮ ਵਲੋਂ 37ਵੇਂ ਗੇੜ੍ਹ 'ਚ ਅੱਤ ਦੀ ਠੰਢ ਨੂੰ ਵੇਖਦਿਆਂ ਰਾਵੀ ਦਰਿਆ ਦੇ ਨਾਲ ਲਗਦੇ ਹੜ੍ਹ ਪ੍ਰਭਾਵਿਤ ਪਿੰਡ ਝੰਗੀ ਦੇ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਪਿੰਡ ਝੰਗੀ ਦੇ ਸਾਬਕਾ ਜੇ.ਈ. ਝਿਰਮਲ ਸਿੰਘ ਤੇ ਮੈਂਬਰ ਪੰਚਾਇਤ ਪ੍ਰਗਟ ਸਿੰਘ ਆਦਿ ਲੋਕਾਂ ਵਲੋਂ ਅਦਾਰਾ 'ਅਜੀਤ' ਦਾ ਧੰਨਵਾਦ ਕਰਦਿਆਂ ਕਿਹਾ ਕਿ 'ਅਜੀਤ' ਵਲੋਂ ਜਿਥੇ ਪਹਿਲਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀਜ਼ਲ ਤੇਲ, ਡੀ.ਏ.ਪੀ. ਖਾਦ, ਕਣਕ ਦਾ ਵਧੀਆ ਬੀਜ ਅਤੇ ਯੂਰੀਆ ਖਾਦ ਮੁਹੱਈਆ ਕਰਵਾਈ ਗਈ ਹੈ, ਉਥੇ ਹੀ ਸਾਡੇੇ ਪਿੰਡ ਦੇ ਹੜ੍ਹ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਕੰਬਲ ਵੰਡਣ ਦਾ ਵੱਡਾ ਉਪਰਾਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਅਦਾਰਾ 'ਅਜੀਤ' ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਵਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਦਿਆਂ ਉਨ੍ਹਾਂ ਤੱਕ ਹਰ ਜ਼ਰੂਰੀ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਅਦਾਰਾ 'ਅਜੀਤ' ਅਗਾਂਹ ਵੀ ਇਸੇ ਤਰ੍ਹਾਂ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਰਹੇਗਾ | ਇਸ ਮੌਕੇ ਇੰਚਾਰਜ ਬਟਾਲਾ ਡਾ. ਕਾਹਲੋਂ, ਹੀਰਾ ਸਿੰਘ ਮਾਂਗਟ ਪੱਤਰਕਾਰ ਡੇਰਾ ਬਾਬਾ ਨਾਨਕ, ਕੁਲਦੀਪ ਸਿੰਘ ਨਾਗਰਾ ਪੱਤਰਕਾਰ ਕੋਟਲੀ ਸੂਰਤ ਮੱਲ੍ਹੀ, ਅਮਰਿੰਦਰ ਸਿੰਘ ਬਟਾਲਾ ਸਮੇਤ ਵੱਡੀ ਗਿਣਤੀ 'ਚ ਪਿੰਡ ਝੰਗੀ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਤਿੰਨ ਹਥਿਆਰ ਤਸਕਰ ਕਾਬੂ-3 ਪਿਸਤੌਲ ਬਰਾਮਦ ਅਗਲੀ ਖ਼ਬਰ ਯੂ.ਪੀ.ਐਸ.ਸੀ. ਵਲੋਂ ਸਿਵਲ ਸਰਵਿਸਿਜ਼ ਮੇਨ 2025 ਪਰਸਨੈਲਿਟੀ ਟੈਸਟ ਦੀਆਂ ਤਰੀਕਾਂ 'ਚ ਬਦਲਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।