27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਲਾਇਨਜ਼ ਕਲੱਬ ਫ਼ਰੀਦਕੋਟ ਦੀ ਮੀਟਿੰਗ

ਅਜੀਤ ਡੈਸਕ 26-06-2026
ਫ਼ਰੀਦਕੋਟ, 25 ਜੂਨ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੀ ਮੀਟਿੰਗ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਲਾਇਨ ਸਤਿੰਦਰ ਸਿੰਘ ਬੇਦੀ ਨੇ ਪ੍ਰਾਥਨਾ ਨਾਲ ਕੀਤੀ। ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ 2026 –27 ਦੀ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ’ਚ ਗਰੀਸ਼ ਸਖੀਜਾ ਪ੍ਰਧਾਨ, ਇੰਜ. ਬਲਤੇਜ ਸਿੰਘ ਤੇਜੀ ਜੌੜਾ ਸਕੱਤਰ, ਦਵਿੰਦਰ ਧੀਂਗੜਾ ਖਜ਼ਾਨਚੀ ਅਤੇ ਅਨੁਜ ਗੁਪਤਾ ਪੀ.ਆਰ.ਓ ਚੁਣੇ ਗਏ। ਨਵਨਿਯੁਕਤ ਪ੍ਰਧਾਨ ਗਰੀਸ਼ ਸਖੀਜਾ ਨੇ ਦੱਸਿਆ ਕਿ 1 ਜੁਲਾਈ ਨੂੰ ਸਵੇਰੇ ਟਿੱਲਾ ਬਾਬਾ ਸ਼ੇਖ਼ ਫ਼ਰੀਦ ਵਿਖੇ ਅਰਦਾਸ ਕਰਨ ਉਪਰੰਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾ ਕੇ ਨਵੀਂ ਟੀਮ ਆਪਣੀ ਟਰਮ ਦੀ ਸ਼ੁਰੂਆਤ ਕਰੇਗੀ। ਐਡਵੋਕੇਟ ਲਲਿਤ ਮੋਹਨ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਸਭ ਦਾ ਧੰਨਵਾਦ ਕੀਤਾ। ਕਲੱਬ ਵਲੋਂ ਨਵੇਂ ਬਣੇ ਰੀਜਨ ਚੇਅਰਮੈਨ ਹਰਜੀਤ ਸਿੰਘ, ਅਮਨਦੀਪ ਪੁਰਬਾ ਅਤੇ ਨਵਦੀਪ ਰਿੱਕੀ ਦਾ ਵਿੇਸ਼ਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੁਕੇਂਦਰ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ ਜੀ.ਐੱਸ.ਟੀ., ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਖ਼ਜ਼ਾਨਚੀ ਚੰਦਨ ਕੱਕੜ, ਪ੍ਰਦਮਣ ਸਿੰਘ, ਡਾ. ਕਰਮ ਚੰਦ ਗੁਪਤਾ, ਗੁਰਚਰਨ ਸਿੰਘ ਗਿੱਲ, ਗੁਰਮੇਲ ਸਿੰਘ ਜੱਸਲ, ਗੁਰਮੀਤ ਸਿੰਘ ਬਰਾੜ, ਰਾਜਨ ਨਾਗਪਾਲ, ਮਦਨ ਮਖੀਜਾ, ਵਨੀਤ ਸੇਠੀ, ਨਵਦੀਪ ਸਿੰਘ ਰਿੱਕੀ, ਹਰਜੀਤ ਸਿੰਘ, ਸਵਰਨ ਸਿੰਘ ਰੋਮਾਣਾ, ਗੁਰਮੀਤ ਸਿੰਘ, ਇੰਦਰਪ੍ਰੀਤ ਸਿੰਘ, ਅਮਨਦੀਪ ਸਿੰਘ ਪੁਰਬਾ, ਪ੍ਰਤੀਕ ਸੱਚਦੇਵਾ, ਵਨੀਤ ਗੁਪਤਾ, ਗੁਰਬਖਸ਼ ਸਿੰਘ, ਕੇ.ਪੀ.ਸਿੰਘ, ਨਵੀਨ ਧਿੰਗੜਾ, ਸਾਹਿਲ ਸੇਠੀ, ਵਿਮਲ ਚੋਧਰੀ, ਸੰਜੀਵ ਅਰੋੜਾ, ਧੀਰਜ ਧਵਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਜ਼ਿਲ੍ਹਾ ਫ਼ਰੀਦਕੋਟ ਦੇ ਚੇਅਰਮੈਨ ਹਰੀਸ਼ ਸੇਤੀਆ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੁਰ-ਆਂਗਨ ਨੇ ਅੰਤਰਰਾਸ਼ਟਰੀ ਸੰਗੀਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।