27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੁਰ-ਆਂਗਨ ਨੇ ਅੰਤਰਰਾਸ਼ਟਰੀ ਸੰਗੀਤ ਦਿਵਸ ਮਨਾਇਆ

ਅਜੀਤ ਡੈਸਕ 26-06-2026
ਫ਼ਰੀਦਕੋਟ, 25 ਜੂਨ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸੁਰ-ਆਂਗਨ ਵਲੋਂ ਅੰਤਰਰਾਸ਼ਟਰੀ ਸੰਗੀਤ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਾ ਆਗਾਜ਼ ਸੁਰ-ਆਂਗਨ ਦੇ ਸੰਚਾਲਕ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਅਤੇ ਪ੍ਰੋ. ਅਰੁਣਾ ਰਣਦੇਵ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਸੁਰ-ਆਂਗਨ ਦੇ ਵਿਦਿਆਰਥੀਆਂ ਨੇ ਸੁਰ-ਆਂਗਨ ਦੀ ਧੁਨੀ ਦਾ ਗਾਇਨ ਕੀਤਾ। ਸ਼ੁਰੂਆਤ ਵਿਚ ਪ੍ਰੋ. ਅਰੁਣਾ ਰਣਦੇਵ ਨੇ ਸਰਸਵਤੀ ਵੰਦਨਾ ਤੇ ਅਨਿਲ ਗੁਪਤਾ ਨੇ ਗੀਤ ਦਾ ਗਾਇਨ ਕੀਤਾ। ਇਹ ਸਮਾਗਮ ਇਸ ਸਾਲ ਕਲਾ ਜਗਤ ਤੋਂ ਵਿਛੜਨ ਵਾਲੀਆਂ 3 ਮਹਾਨ ਹਸਤੀਆਂ ਪਦਮ ਭੂਸ਼ਣ ਸੁਮਨ ਕਲਿਆਣਪੁਰ, ਪਦਮ ਵਿਭੂਸ਼ਣ ਆਸ਼ਾ ਭੌਂਸਲੇ ਅਤੇ ਪਦਮ ਸ੍ਰੀ ਡਾ. ਬਸ਼ੀਰ ਬਦਰ ਨੂੰ ਸਮਰਪਿਤ ਕੀਤਾ ਗਿਆ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿਚ ਅਰਸ਼ ਕਵੀਆ ਨੇ ਜਗਜੀਤ ਸਿੰਘ ਦੀ ਗਜ਼ਲ ’ਹੋਸ਼ ਵਾਲੋਂ ਕੋ ਖ਼ਬਰ ਕਿਆ’ ਪੇਸ਼ ਕੀਤੀ। ਅੰਤ ’ਚ ਡਾ. ਰਾਜੇਸ਼ ਮੋਹਨ ਨੇ ਆਪਣੀ ਇਕ ਨਵੀਂ ਰਚਨਾ ‘ਯੇਹ ਕਯਾ ਕਿ ਰਾਤ ਹੀ ਕੋ ਕੋਈ ਖਾਬ ਚਾਹੀਏ, ਦਿਨ ਮੇ ਬੀ ਰੋਸ਼ਨੀ ਕੋ ਕੋਈ ਖਾਬ ਚਾਹੀਏ’ ਦਾ ਗਾਇਨ ਕੀਤਾ। ਮੰਚ ਸੰਚਾਲਨ ਕਲਾਕਾਰ ਮਨਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਮੰਜੂ ਕਪੂਰ, ਸਤੀਸ਼ ਰਣਦੇਵ, ਡਾ. ਨਿਰਮਲ ਕੌਸ਼ਿਕ, ਪ੍ਰੋਫ਼ੈਸਰ ਬੀਰਇੰਦਰਜੀਤ ਸਿੰਘ, ਪ੍ਰਵੀਨ ਕਾਲਾ, ਲਾਲ ਸਿੰਘ ਕਲਸੀ, ਰਮਿੰਦਰ ਸਿੰਘ ਰੋਮੀ, ਰਿਸ਼ਭ ਸੈਣੀ, ਰਾਜਨ ਗੁਪਤਾ ਅਤੇ ਵਿਸ਼ਵਜੀਤ ਸਿੰਘ ਡੇਜ਼ੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਫ਼ਰੀਦਕੋਟ ਦੀ ਮੀਟਿੰਗ ਅਗਲੀ ਖ਼ਬਰ ਹਰੀਨੌਂ ਵਿਖੇ ਧਰਮ ਪ੍ਰਚਾਰ ਕਮੇਟੀ ਵਲੋਂ 20 ਰੋਜ਼ਾ ਗੁਰਮਤਿ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।