ਫ਼ਰੀਦਕੋਟ, 26 ਅਗਸਤ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਆਈ.ਟੀ.ਆਈ ਫ਼ਰੀਦਕੋਟ ਵਿਖੇ ਪੰਜਾਬ ਸਰਕਾਰ ਅਤੇ ਮੁੱਖ ਚੋਣ ਅਧਿਕਾਰੀ ਦੀਆਂ ਹਦਾਇਤਾਂ ਅਨੁਸਾਰ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਜਗਮੋਹਨ ਸਿੰਘ ਲੱਕੀ ਚੇਅਰਮੈਨ ਪੀ.ਏ.ਡੀ.ਵੀ ਬੈਂਕ ਫ਼ਰੀਦਕੋਟ ਅਤੇ ਗੁਰਪ੍ਰੀਤ ਸਿੰਘ ਸੰਗਠਨ ਇੰਚਾਰਜ ਹਲਕਾ ਫ਼ਰੀਦਕੋਟ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਕੈਂਪ ਵਿਚ ਬੁਲਾਰਿਆਂ ਨੇ ਸਿਖਿਆਰਥੀਆਂ ਨੂੰ ਵੋਟ ਦੇ ਮਹੱਤਵ, ਵੋਟ ਦੀ ਯੋਗ ਵਰਤੋਂ ਅਤੇ ਵੋਟ ਬਣਾਉਣ ਦੇ ਪ੍ਰੋਸੈਸ ਸਬੰਧੀ ਜਾਣਕਾਰੀ ਦਿੱਤੀ। ਕੈਂਪ ਵਿਚ ਯੋਗ ਸਿਖਿਆਰਥੀ ਵੋਟਰਾਂ ਦੇ ਫ਼ਾਰਮ ਭਰੇ ਗਏ। ਸੁਧੀਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਸਟੇਜ ਸਕੱਤਰ ਦੀ ਭੂਮਿਕਾ ਕਰਮਪ੍ਰੀਤ ਸਿੰਘ ਸੋਢੀ ਨੇ ਨਿਭਾਈ। ਇਸ ਮੌਕੇ ਪਿ੍ਰੰਸੀਪਲ ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ, ਰਣਦੀਪ ਸਿੰਘ, ਸਤਨਾਮ ਚੰਦ, ਅਨਿਲ ਕੁਮਾਰ, ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਪ੍ਰੀਤੀ ਕੋੜਾ, ਰਾਜਿੰਦਰ ਕੌਰ, ਪੂਜਾ, ਰਾਜਨ ਕਪੂਰ ਅਤੇ ਗੁਰਮੀਤ ਸਿੰਘ ਹਾਜ਼ਰ ਸਨ।