26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਅਰੋੜਾ ਖੱਤਰੀ ਵੈੱਲਫੇਅਰ ਬੋਰਡ ਜ਼ਿਲ੍ਹਾ ਫ਼ਰੀਦਕੋਟ ਦੇ ਚੇਅਰਮੈਨ ਹਰੀਸ਼ ਸੇਤੀਆ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 26-06-2026
ਕੋਟਕਪੂਰਾ, 25 ਜੂਨ (ਮੇਘਰਾਜ, ਮੋਹਰ ਗਿੱਲ)-ਅਰੋੜਾ ਮਹਾਂਸਭਾ ਕੋਟਕਪੂਰਾ ਦੀ ਮੀਟਿੰਗ ਸੂਬਾਈ ਆਗੂ ਮਨਮੋਹਨ ਚਾਵਲਾ ਅਤੇ ਚੇਅਰਮੈਨ ਟੀ.ਆਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਰੋੜਾ ਮਹਾਂਸਭਾ ਕੋਟਕਪੂਰਾ ਦੇ ਪ੍ਰਧਾਨ ਹਰੀਸ਼ ਸੇਤੀਆ ਨੂੰ ਅਰੋੜਾ ਖੱਤਰੀ ਵੈਲਫੇਅਰ ਬੋਰਡ ਜ਼ਿਲ੍ਹਾ ਫਰੀਦਕੋਟ ਦਾ ਚੇਅਰਮੈਨ ਚੁਣੇ ਜਾਣ ’ਤੇ ਉਨ੍ਹਾਂ ਨੂੰ ਸਭਾ ਦੇ ਸਮੂਹ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਖਜ਼ਾਨਚੀ ਲਾਲ ਮਿੱਤਲ, ਰਮੇਸ਼ ਕਾਲੜਾ, ਜਗਦੀਸ਼ ਸੇਤੀਆ ਤੇ ਮੋਹਿਤ ਸੇਤੀਆ ਪਰਿਵਾਰ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਆਗੂਆਂ ਨੇ ਕਿਹਾ ਕਿ ਹਰੀਸ਼ ਸੇਤੀਆ ਦੀ ਅਗਵਾਈ ਹੇਠ ਅਰੋੜਾ ਮਹਾਂਸਭਾ ਲਗਾਤਾਰ ਤਰੱਕੀ ਕਰ ਰਹੀ ਹੈ ਅਤੇ ਇਨ੍ਹਾਂ ਵਲੋਂ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਕਾਰਨ ਸਭਾ ਦਾ ਪਰਿਵਾਰ ਦਿਨੋਂ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਪ੍ਰਧਾਨ ਹਰੀਸ਼ ਸੇਤੀਆ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਸਭਾ ਦੇ ਹਰ ਮੈਂਬਰ ਵਲੋਂ ਮਿਲੇ ਸਹਿਯੋਗ ਕਾਰਨ ਹੀ ਸੰਭਵ ਹੋਇਆ ਹੈ। ਸਭਾ ਵਲੋਂ ਪਹਿਲਾਂ ਬਰਾਦਰੀ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਏਡ-ਟੂ-ਨੀਡੀ ਪ੍ਰੋਜਕੈਟ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਨ ਵਰਗੇ ਕਾਰਜ ਕੀਤੇ ਜਾ ਰਹੇ ਹਨ ਤੇ ਭਵਿੱਖ ’ਚ ਬਰਾਦਰੀ ਨਾਲ ਸਬੰਧਿਤ ਪਰਿਵਾਰਾਂ ਦੀ ਹੋਰ ਵੱਖ-ਵੱਖ ਤਰੀਕੇ ਨਾਲ ਮਦਦ ਕਰਨ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੌਕੇ ਸਭਾ ਦੇ ਸੀਨੀਅਰ ਮੈਂਬਰ ਸੁਰਿੰਦਰ ਸਚਦੇਵਾ, ਵਿਨੋਦ ਸਚਦੇਵਾ, ਜਗਮੋਹਨ ਸਿੰਘ ਜੱਗੀ, ਵਿਜੇ ਨਰੂਲਾ, ਨਰਿੰਦਰ ਬੈੜ੍ਹ, ਸੁਰਿੰਦਰ ਸਚਦੇਵਾ, ਵਿੱਕੀ ਅਹੂਜਾ, ਡਾ. ਦੇਵਰਾਜ, ਰਕੇਸ਼ ਕਾਲੜਾ, ਰਾਜੂ ਸੇਤੀਆ, ਸੁਮਿਤ ਅਰੋੜਾ, ਲਲਿਤ ਬਜਾਜ, ਰਮਨ ਮਨਚੰਦਾ, ਮਨਜੀਤ ਸ਼ੰਮੀ, ਜਤਿੰਦਰ ਚਾਵਲਾ, ਨੀਰਜ ਕੱਕੜ, ਮਹੇਸ਼ ਕਟਾਰੀਆ, ਸੰਜੀਵ ਕਟਾਰੀਆ, ਸੰਜੀਵ ਧਿੰਗੜਾ, ਕ੍ਰਿਸ਼ਨ ਕੁਕਰੇਜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਸੰਬੰਧੀ ਬਲਾਕ ਜੰਡ ਸਾਹਿਬ ਦੇ ਕਰਮਚਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਲਾਇਨਜ਼ ਕਲੱਬ ਫ਼ਰੀਦਕੋਟ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।