ਰਾਏਕੋਟ (ਲੁਧਿਆਣਾ), 27 ਅਗਸਤ (ਸੁਸ਼ੀਲ) - ਨੇੜਲੇ ਪਿੰਡ ਬੱਸੀਆਂ ਵਿਖੇ ਵਾਪਰੀ ਇਕ ਦਰਦਨਾਕ ਘਟਨਾਂ ਵਿਚ 25 ਅਗਸਤ ਦੀ ਰਾਤ ਇਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਸੀ, ਜਦਕਿ ਉਸ ਦਾ ਭਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ। ਹਸਪਤਾਲ ਵਿਚ ਜ਼ੇਰੇ ਇਲਾਜ ਭਰਾ ਨੇ ਵੀ ਦਮ ਤੋੜ ਦਿੱਤਾ।
ਦਰਅਸਲ ਪਿੰਡ ਬੱਸੀਆਂ ਵਿਖੇ ਉੱਪਲਾਂ ਪੱਤੀ ਵਿਖੇ ਰਹਿੰਦੇ ਇਕ ਦਲਿਤ ਗਰੀਬ ਪਰਿਵਾਰ ’ਤੇ ਉਸ ਸਮੇਂ ਕਹਿਰ ਟੁੱਟ ਪਿਆ, ਜਦ 25 ਅਗਸਤ ਦੀ ਰਾਤ ਘਰ ਦੇ ਵਿਹੜੇ ਵਿਚ ਸੁੱਤੇ ਪਏ ਪਰਿਵਾਰ ਦੇ ਦੋ ਬੱਚਿਆਂ ਨੂੰ ਇਕ ਜ਼ਹਿਰੀਲੇ ਸੱਪ ਵਲੋਂ ਡੰਗ ਲਿਆ ਗਿਆ। ਜਿਸ ਕਾਰਨ ਛੋਟੀ ਭੈਣ ਦੀ ਮੌਤ ਹੋ ਗਈ ਸੀ, ਜਦਕਿ ਭਰਾ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਇਲਾਜ ਅਧੀਨ ਸੀ। ਇਸ ਘਟਨਾਂ ਤੋਂ ਬਾਅਦ ਜਿੱਥੇ ਪਰਿਵਾਰ ਸਦਮੇ ਵਿਚ ਹੈ ਉੱਥੇ ਪਿੰਡ ਵਿਚ ਸੋਗ ਦਾ ਮਾਹੌਲ ਹੈੈ।
ਤਾਜ਼ਾ ਖ਼ਬਰਾਂ
Free
ਸੱਪ ਵਲੋਂ ਡੰਗੇ ਦੂਜੇ ਭਰਾ ਦੀ ਵੀ ਮੌਤ
ਰਾਏਕੋਟ (ਲੁਧਿਆਣਾ), 27 ਅਗਸਤ (ਸੁਸ਼ੀਲ) - ਨੇੜਲੇ ਪਿੰਡ ਬੱਸੀਆਂ ਵਿਖੇ ਵਾਪਰੀ ਇਕ ਦਰਦਨਾਕ ਘਟਨਾਂ ਵਿਚ 25 ਅਗਸਤ ਦੀ ਰਾਤ ਇਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਸੀ, ਜਦਕਿ ਉਸ ਦਾ ਭਰਾ...
ਅਜੀਤ ਡੈਸਕ
27-08-2026