27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਨੈਸ਼ਨਲ ਯੂਥ ਕਲੱਬ ਦਾ ਸਮਾਗਮ ‘ਮਹਿਫ਼ਿਲ ਮਿੱਤਰਾ’ ਦੀ ਯਾਦਗਾਰੀ ਹੋ ਨਿਬੜਿਆ

ਫ਼ਰੀਦਕੋਟ, 26 ਅਗਸਤ (ਹਰਮਿੰਦਰ ਸਿੰਘ ਮਿੰਦਾ)-ਨੈਸ਼ਨਲ ਯੂਥ ਵੈਲਫ਼ੇਅਰ ਕਲੱਬ (ਰਜਿ.) ਫ਼ਰੀਦਕੋਟ ਵਲੋਂ ‘ਮਹਿਫ਼ਿਲ ਮਿੱਤਰਾ’ ਦੀ ਪ੍ਰੋਗਰਾਮ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਕਰਵਾਇਆ ਗਿਆ।

ਅਜੀਤ ਡੈਸਕ 27-08-2026
ਫ਼ਰੀਦਕੋਟ, 26 ਅਗਸਤ (ਹਰਮਿੰਦਰ ਸਿੰਘ ਮਿੰਦਾ)-ਨੈਸ਼ਨਲ ਯੂਥ ਵੈਲਫ਼ੇਅਰ ਕਲੱਬ (ਰਜਿ.) ਫ਼ਰੀਦਕੋਟ ਵਲੋਂ ‘ਮਹਿਫ਼ਿਲ ਮਿੱਤਰਾ’ ਦੀ ਪ੍ਰੋਗਰਾਮ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਸਨ। ਜਦਕਿ ਪ੍ਰਧਾਨਗੀ ਜਗਜੀਤ ਸਿੰਘ ਚਹਿਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਅਤੇ ਸੁਖਜੀਤ ਸਿੰਘ ਮੁਮਾਰਾ ਸਾਬਕਾ ਸਰਪੰਚ ਨੇ ਕੀਤੀ। ਪ੍ਰਧਾਨ ਗੁਰਚਰਨ ਸਿੰਘ ਨੇ ਸਭ ਨੂੰ ਜੀ ਆਇਆ ਨੂੰ ਆਖਦਿਆ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਬਿੱਲਾ ਮਾਨੇਵਾਲੀਆ, ਲੋਕ ਗਾਇਕ ਸੁਖਵਿੰਦਰ ਸੁੱਖਾ, ਲੋਕ ਗਾਇਕ ਸੁਰਜੀਤ ਗਿੱਲ, ਗੁਰਮੇਲ ਜੱਸਲ, ਤੇਜੀ ਜੋੜਾ ਅਤੇ ਭੁਪਿੰਦਰ ਸਿੰਘ ਨੇ ਗੀਤਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਜਗਜੀਤ ਸਿੰਘ ਚਹਿਲ, ਲਛਮਣ ਸਿੰਘ ਭਾਣਾ, ਮਨਜੀਤ ਪੁਰੀ, ਅਮਰਜੀਤ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸੁੱਖਾ, ਗੁਰਮੇਲ ਜੱਸਲ, ਡਾ. ਇਕਬਾਲ ਸਿੰਘ, ਬਲਤੇਜ ਸਿੰਘ ਜੋੜਾ, ਸਵਰਨ ਸਿੰਘ ਵੰਗੜ, ਸੁਰਜੀਤ ਗਿੱਲ ਅਤੇ ਰਾਜਨ ਨਾਗਪਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਜਸਵਿੰਦਰ ਸਿੰਘ ਮਿੰਟੂ ਨੇ ਕੀਤਾ। ਜਦਕਿ ਨੈਬ ਸਿੰਘ ਪੁਰਬਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਸਿੰਘ ਬਰਾੜ, ਅਮਨਦੀਪ ਸਿੰਘ ਲੱਕੀ, ਪ੍ਰਦੀਪ ਸਿੰਘ, ਤਰਸੇਮ ਕਟਾਰੀਆ, ਖੁਸ਼ਵਿੰਦਰ ਸਿੰਘ ਹੈਪੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਈਬਰ ਅਪਰਾਧਾਂ ਤੇ ਆਨਲਾਈਨ ਧੋਖਾਧੜੀ ਤੋਂ ਬਚਾਅ ਸਬੰਧੀ ਸੈਮੀਨਾਰ ਲਗਾਇਆ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।