27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਬਲਾਕ ਮਲੋਟ ਦੀ ਮੀਟਿੰਗ

ਮਲੋਟ, 26 ਅਗਸਤ (ਪਾਟਿਲ)-ਅੱਜ ਸਿਵਲ ਹਸਪਤਾਲ ਮਲੋਟ ਵਿਖੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਸਿਵਲ ਹਸਪਤਾਲ ਮਲੋਟ ਦੇ ਸਮੂਹ ਕਰਮਚਾਰੀ ਹਾਜ਼ਰ ਹੋਏ। ਇਸ ਮੌਕੇ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ।

ਅਜੀਤ ਡੈਸਕ 27-08-2026
ਮਲੋਟ, 26 ਅਗਸਤ (ਪਾਟਿਲ)-ਅੱਜ ਸਿਵਲ ਹਸਪਤਾਲ ਮਲੋਟ ਵਿਖੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਸਿਵਲ ਹਸਪਤਾਲ ਮਲੋਟ ਦੇ ਸਮੂਹ ਕਰਮਚਾਰੀ ਹਾਜ਼ਰ ਹੋਏ। ਇਸ ਮੌਕੇ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ। ਇਸ ਸਮੇਂ ਗਗਨਦੀਪ ਸਿੰਘ ਸੂਬਾ ਪ੍ਰਧਾਨ ਪ.ਸ.ਸ.ਫ. ਵਿਗਿਆਨਕ ਨੇ ਮੁਲਾਜ਼ਮ ਮਸਲਿਆਂ ਸੰਬੰਧੀ ਜਾਣਕਾਰੀ ਦਿੱਤੀ। ਸੁਖਵਿੰਦਰ ਸਿੰਘ ਦੋਦਾ ਕਨਵੀਨਰ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਨੇ 27 ਅਗਸਤ ਦੇ ਮਹਾਂਬੰਦ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਵਿਚ ਮੁਲਾਜ਼ਮਾਂ ਨੂੰ ਮਾਸ ਲੀਵ ਲੈ ਕੇ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਕੁਮਾਰ ਨੂੰ ਮਾਸ ਲੀਵ ਦਾ ਪੱਤਰ ਸੌਂਪਿਆ। ਇਸ ਸਮੇਂ ਰਾਜਿੰਦਰ ਸਿੰਘ ਬੱਲੂਆਣਾ, ਹਰਦਵਿੰਦਰ ਸਿੰਘ ਮੰਟਾ, ਚਮਕੌਰ ਸਿੰਘ ਐੱਮ.ਐੱਲ.ਟੀ., ਦਵਿੰਦਰ ਕੌਰ ਨਰਸਿੰਗ ਸਿਸਟਰ, ਸੁਖਦੇਵ ਸਿੰਘ ਫਾਰਮੇਸੀ ਅਫ਼ਸਰ, ਹਰਜੀਤ ਸਿੰਘ, ਸੁਖਣਪਾਲ ਸਿੰਘ, ਅਜੇ ਕਸਰੀਜਾ, ਜਸਵੰਤ ਕੌਰ, ਜਸਵਿੰਦਰ ਕੌਰ, ਮਨਿੰਦਰ ਕੌਰ, ਗਗਨਦੀਪ ਕੌਰ, ਹਰਜੀਤ ਕੌਰ, ਹਰਪ੍ਰੀਤ ਸਿੰਘ ਸਟਾਫ਼ ਨਰਸਿਜ, ਪਵਨ ਸ਼ਰਮਾ, ਭਾਵਨਾ, ਪਵਿੱਤਰ ਸਿੰਘ, ਗੁਰਵਿੰਦਰ ਸਿੰਘ, ਰਾਹੁਲ ਆਕਸੀਜਨ ਟੈਕਨੀਸ਼ੀਅਨ, ਗੁਰਦਾਸ ਸਿੰਘ, ਧਰਮਿੰਦਰ ਸਿੰਘ, ਜਸਲੀਨ ਕੌਰ ਰੇਡੀਓਗ੍ਰਾਫ਼ਰ, ਅਮਨਦੀਪ ਸਿੰਘ, ਜੈਕਬ, ਰੋਸ਼ਨ ਕੁਮਾਰ, ਹੰਸਰਾਜ, ਹਰਵੰਤ ਡਰਾਈਵਰ ਆਦਿ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਬਿਮਾਰ ਮਾਤਾ ਨੂੰ ਮਿਲਣ ਲਈ ਭਾਈ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ-ਮਨਦੀਪ ਕੌਰ ਸੰਧੂ ਅਗਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼- ਗੁਰਜਿੰਦਰ ਕੌਰ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।