27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅੱਜ ਭੋਗ ’ਤੇ ਵਿਸ਼ੇਸ਼- ਗੁਰਜਿੰਦਰ ਕੌਰ ਗਿੱਲ

ਸ੍ਰੀ ਮੁਕਤਸਰ ਸਾਹਿਬ-ਗੁਰਜਿੰਦਰ ਕੌਰ ਗਿੱਲ ਦਾ ਜਨਮ 20 ਜੁਲਾਈ 1942 ਨੂੰ ਪਿਤਾ ਭਾਈ ਕਰਨੈਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਦਲੀਪ ਕੌਰ ਦੀ ਕੁੱਖੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਆਪ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ.

? 27-08-2026
ਸ੍ਰੀ ਮੁਕਤਸਰ ਸਾਹਿਬ-ਗੁਰਜਿੰਦਰ ਕੌਰ ਗਿੱਲ ਦਾ ਜਨਮ 20 ਜੁਲਾਈ 1942 ਨੂੰ ਪਿਤਾ ਭਾਈ ਕਰਨੈਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਦਲੀਪ ਕੌਰ ਦੀ ਕੁੱਖੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਆਪ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ. ਭਾਈ ਨਰਿੰਦਰ ਸਿੰਘ ਅਤੇ ਸਵ. ਭਾਈ ਸ਼ਮਿੰਦਰ ਸਿੰਘ ਸਾਬਕਾ ਐੱਮ.ਪੀ. ਦੇ ਇਕਲੌਤੇ ਭੈਣ ਜੀ ਸਨ ਅਤੇ ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਦੇ ਭੂਆ ਜੀ ਸਨ। ਉਨ੍ਹਾਂ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਬੀ.ਐੱਡ. ਦੀ ਡਿਗਰੀ ਹਾਸਲ ਕੀਤੀ। ਆਪ ਦਾ ਵਿਆਹ ਸਾਲ 1964 ਵਿਚ ਤੇਜਿੰਦਰ ਸਿੰਘ ਗਿੱਲ (ਰਿਟਾ. ਗਰੁੱਪ ਜਨਰਲ ਮੈਨੇਜਰ ਓ.ਐੱਨ.ਜੀ.ਸੀ.) ਪੁੱਤਰ ਸਵ. ਗੁਰਦਿਆਲ ਸਿੰਘ ਗਿੱਲ ਵਾਸੀ ਸ੍ਰੀ ਮੁਕਤਸਰ ਸਾਹਿਬ ਨਾਲ ਹੋਇਆ। ਗੁਰਜਿੰਦਰ ਕੌਰ ਗਿੱਲ ਸਾਦਗੀ, ਸਬਰ, ਸੁਹੱਪਣ ਤੇ ਮਿਹਨਤ ਦਾ ਸੁਮੇਲ ਸਨ। ਆਪਣੇ ਪਤੀ ਦੀ ਸਰਵਿਸ ਦੌਰਾਨ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਾਣ ਤੇ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਆਪਣੇ ਦੋਵੇਂ ਸਪੁੱਤਰਾਂ ਹਰਇੰਦਰ ਸਿੰਘ ਗਿੱਲ ਅਤੇ ਮਹਿਬੂਬ ਸਿੰਘ ਗਿੱਲ ਨੂੰ ਇੰਜੀਨੀਅਰਿੰਗ ਦੀ ਉਚ ਤਾਲੀਮ ਦਿਵਾਉਣ ਦੇ ਨਾਲ-ਨਾਲ ਚੰਗੇ ਸੰਸਕਾਰ ਦਿੱਤੇ ਅਤੇ ਦੋਵੇਂ ਸਪੁੱਤਰਾਂ ਦੇ ਵਿਆਹ ਵੀ ਚੰਗੇ ਖ਼ਾਨਦਾਨਾਂ ਵਿਚ ਕੀਤੇ। ਮਾਤਾ-ਪਿਤਾ ਵਲੋਂ ਦਿੱਤੇ ਚੰਗੇ ਸੰਸਕਾਰਾਂ ਸਦਕਾ ਦੋਵੇਂ ਸਪੁੱਤਰਾਂ ਨੇ ਸਮਾਜ ਵਿਚ ਆਪਣਾ ਚੰਗਾ ਨਾਂਅ ਸਥਾਪਿਤ ਕੀਤਾ। ਮਾਤਾ ਗੁਰਜਿੰਦਰ ਕੌਰ ਗੁਰਬਾਣੀ ਨਾਲ ਗਹਿਰਾਈ ਨਾਲ ਜੁੜੇ ਹੋਏ ਸਨ ਅਤੇ ਨਿਤਨੇਮੀ ਸਨ। ਉਹ ਲੋੜਵੰਦਾਂ ਦੀ ਮਦਦ ਕਰਨ ਵਿਚ ਹਮੇਸ਼ਾ ਅੱਗੇ ਰਹਿੰਦੇ ਸਨ। ਆਪਣੇ ਮਿਲਾਪੜੇ ਤੇ ਨਿਮਰ ਸੁਭਾਅ ਸਦਕਾ ਉਨ੍ਹਾਂ ਨੇ ਸਮਾਜ ਵਿਚ ਆਪਣੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਨੇ ਆਪ ਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ ਅਤੇ ਪਰਿਵਾਰ ਨੂੰ ਹਮੇਸ਼ਾ ਪਿਆਰ, ਸਤਿਕਾਰ ਤੇ ਚੰਗੇ ਸੰਸਕਾਰਾਂ ਦੀ ਰਾਹ ਦਿਖਾਈ। ਬੀਤੀ 19 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਏ ਸਰਦਾਰਨੀ ਗੁਰਜਿੰਦਰ ਕੌਰ ਗਿੱਲ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਅੱਜ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। - ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ
ਪਿਛਲੀ ਖ਼ਬਰ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਬਲਾਕ ਮਲੋਟ ਦੀ ਮੀਟਿੰਗ ਅਗਲੀ ਖ਼ਬਰ ਤੇਜ਼ ਰਫ਼ਤਾਰ ਸਕਾਰਪੀਓ ਨੇ ਮੋਟਰਸਾਈਕਲ ਸਵਾਰ ਦੋ ਮਜ਼ਦੂਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।