20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਵੇਂ ਆਏ ਸਿਵਲ ਸਰਜਨ ਦਾ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਸਨਮਾਨ

ਅਜੀਤ ਡੈਸਕ 01-02-2026
ਮਲੋਟ, 31 ਜਨਵਰੀ (ਪਾਟਿਲ)-ਸਿਹਤ ਵਿਭਾਗ ਵਲੋਂ ਡਾ. ਸੁਨੀਲ ਬਾਂਸਲ ਨੂੰ ਪਿਛਲੇ ਦਿਨੀਂ ਤਰੱਕੀ ਦੇ ਕੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਲਗਾਇਆ ਗਿਆ | ਇਸ ਦੌਰਾਨ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ (ਮੇਲ-ਫੀਮੇਲ) ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਦੀ ਅਗਵਾਈ ਹੇਠ ਡਾ. ਸੁਨੀਲ ਬਾਂਸਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਡਾ. ਬਾਂਸਲ ਦੇ ਸਿਵਲ ਸਰਜਨ ਲੱਗਣ 'ਤੇ ਮੁਲਾਜ਼ਮ ਵਰਗ ਵਿਚ ਖ਼ੁਸ਼ੀ ਦੀ ਲਹਿਰ ਹੈ | ਸੁਖਜੀਤ ਸਿੰਘ ਆਲਮਵਾਲਾ ਨੇ ਕਿਹਾ ਕਿ ਡਾ. ਸੁਨੀਲ ਬਾਂਸਲ ਆਪਣੀ ਮਿਹਨਤ ਤੇ ਤਜ਼ਰਬੇ ਦੇ ਕਾਰਨ ਪੀ.ਐੱਚ.ਐੱਸ.ਸੀ. ਦੇ ਡਾਇਰੈਕਟਰ ਦੇ ਤੌਰ 'ਤੇ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਕਾਫ਼ੀ ਲੰਮਾ ਸਮਾਂ ਸਿਵਲ ਹਸਪਤਾਲ ਮਲੋਟ ਵਿਖੇ ਬਤੌਰ ਮੈਡੀਕਲ ਅਫ਼ਸਰ, ਡਿਪਟੀ ਮੈਡੀਕਲ ਕਮਿਸ਼ਨਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਮੈਡੀਕਲ ਅਫ਼ਸਰ ਮਲੋਟ ਵਿਖੇ ਸੇਵਾਵਾਂ ਨਿਭਾ ਚੁੱਕੇ ਹਨ | ਇਸ ਮੌਕੇ ਡਾ. ਸਿੰਪਲ ਕੁਮਾਰ, ਡਾ. ਰੌਬਿਨ, ਗੁਰਪ੍ਰੀਤ ਸਿੰਘ ਤੋਂ ਇਲਾਵਾ ਗੁਰਵਿੰਦਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਮ.ਪ. ਸੁਪਰਵਾਈਜ਼ਰ, ਤਰਸੇਮ ਕੁਮਾਰ ਆਲਮਵਾਲਾ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਮ.ਪ. ਮੇਲ ਫੀਮੇਲ ਯੂਨੀਅਨ, ਹਰਮਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਯੂਨੀਅਨ, ਬਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਭਗਵਾਨ ਦਾਸ ਜ਼ਿਲ੍ਹਾ ਖ਼ਜ਼ਾਨਚੀ, ਸਰਬਜੀਤ ਕੌਰ ਬਾਵਾ, ਅਲਫੌਸਾ, ਸੀਮਾ ਰਾਣੀ ਤੋਂ ਇਲਾਵਾ ਮ.ਪ. ਕੇਡਰ ਵੱਡੀ ਗਿਣਤੀ ਵਿਚ ਹਾਜ਼ਰ ਸੀ |
ਪਿਛਲੀ ਖ਼ਬਰ ਹਨੀ ਫ਼ੱਤਣਵਾਲਾ ਅਤੇ ਸਾਥੀਆਂ ਵਲੋਂ ਕੈਰੋਂ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਕਿ੍ਕਟ ਨਾਲ ਗਹਿਰਾ ਨਾਤਾ ਰੱਖਣ ਵਾਲੇ ਆਈ.ਐੱਸ. ਬਿੰਦਰਾ ਨੂੰ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।