20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਨੇ ਪੱਕੀ ਟਿੱਬੀ ਸਕੂਲ ਵਿਖੇ ਬੂਟੇ ਲਗਾਏ

ਮਲੋਟ, 19 ਅਗਸਤ (ਪਾਟਿਲ)-ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੰਜਵੇਂ ਗੇੜ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਵਿਖੇ ਬੂਟੇ ਲਗਾਏ ਗਏ। ਜਾਣਕਾਰੀ ਦਿੰਦਿਆਂ ਪੀ.

ਅਜੀਤ ਡੈਸਕ 20-08-2026
ਮਲੋਟ, 19 ਅਗਸਤ (ਪਾਟਿਲ)-ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੰਜਵੇਂ ਗੇੜ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਵਿਖੇ ਬੂਟੇ ਲਗਾਏ ਗਏ। ਜਾਣਕਾਰੀ ਦਿੰਦਿਆਂ ਪੀ.ਆਰ.ਓ. ਅਨਿਲ ਡਾਵਰ ਤੇ ਪ੍ਰੋਜੈਕਟ ਚੇਅਰਮੈਨ ਮਨੋਜ ਅਸੀਜਾ ਨੇ ਦੱਸਿਆ ਕਿ ਕਲੱਬ ਵਲੋਂ ਅੱਜ 50 ਛਾਂਦਾਰ ਬੂਟੇ ਲਗਾਏ ਗਏ। ਪ੍ਰਧਾਨ ਵਰਿੰਦਰ ਬਾਂਸਲ ਦੀ ਅਗਵਾਈ ਵਿਚ ਚੱਲ ਰਹੀ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਅਨੁਪਮਾ ਵਲੋਂ ਲਾਇਨਜ਼ ਕਲੱਬ ਦੇ ਮੈਂਬਰਾਂ, ਅਧਿਆਪਕਾਂ ਤੇ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਅਨੁਪਮਾ ਨੇ ਲਾਇਨਜ਼ ਕਲੱਬ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਲੱਬ ਦਾ ਧੰਨਵਾਦ ਕੀਤਾ। ਪ੍ਰਧਾਨ ਵਰਿੰਦਰ ਬਾਂਸਲ ਨੇ ਸਮੁੱਚੇ ਸਟਾਫ਼ ਦਾ ਸੇਵਾ ਨਿਭਾਉਣ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਜਿੱਥੇ ਕਲੱਬ ਦੇ ਖ਼ਜ਼ਾਨਚੀ ਰੂਬੀ ਮੱਕੜ, ਬੱਬੂ ਸੋਨੀ, ਅਸ਼ਵਨੀ ਮੱਕੜ, ਰਾਕੇਸ਼ ਅਹੂਜਾ, ਅਜੇ ਤਨੇਜਾ, ਰਾਜਿੰਦਰ ਭੁਸਰੀ, ਪ੍ਰੋਫ਼ੈਸਰ ਬਲਜੀਤ ਭੁੱਲਰ, ਸੰਜੀਵ ਕਮਰਾ, ਹਰਜਿੰਦਰ ਪਾਲ ਸਿੰਘ ਮੱਕੜ, ਬੱਬੂ ਸੋਨੀ, ਨਵਰਤਨ ਸੁਖੀਜਾ ਨੇ ਆਪਣਾ ਯੋਗਦਾਨ ਪਾਇਆ, ਉੱਥੇ ਸਕੂਲ ਦੇ ਗਲੈਕਸੀ ਈਕੋ ਕਲੱਬ ਦੇ ਇੰਚਾਰਜ ਤੇ ਸਾਇੰਸ ਅਧਿਆਪਕ ਅਵਿਨਾਸ਼ ਕੁਮਾਰ, ਵਿਕਰਾਂਤ ਚਾਨਨਾ, ਅਮਰਿੰਦਰ ਸਿੰਘ, ਸੁਮਨਬੰਧੂ, ਅਜਨ ਕੰਬੋਜ, ਪੁਰਸ਼ੋਤਮ ਕੰਬੋਜ, ਸੰਦੀਪ ਮੱਕੜ, ਮੈਡਮ ਗਰਿਮਾ, ਮੈਡਮ ਸੁਮਨ ਤੇ ਹਾਜ਼ਰ ਅਧਿਆਪਕਾਂ ਦਾ ਭਰਪੂਰ ਸਹਿਯੋਗ ਮਿਲਿਆ।
ਪਿਛਲੀ ਖ਼ਬਰ ਫੇਬਲ ਪਬਲਿਕ ਸਕੂਲ ਨੇ ਜ਼ੋਨਲ ਸਕੂਲ ਖ਼ੇਡਾਂ ’ਚ ਸੋਨ ਤਗ਼ਮਾ ਜਿੱਤਿਆ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।