ਸਮਾਜਸੇਵੀ ਹੈਪੀ ਸ਼ਰਮਾ ਦਾ ਸਕੂਟਰੀ ਨਾਲ ਸਨਮਾਨ
ਜੈਤੋ, 19 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸਮਾਜ ਸੇਵਾ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਸਰਗਰਮ ਰਹਿ ਕੇ ਲੋਕ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾ ਰਹੇ ਸਮਾਜ ਸੇਵੀ ਹੈਪੀ ਸ਼ਰਮਾ ਦਾ ਪਿੰਡ ਰੋੜੀਕਪੂਰਾ ਦੇ ਕੈਨੇਡਾ ਵਾਸੀ ਜਗਮੀਤ ਸਿੰਘ ਮੀਤਾ ਢਿੱਲੋਂ ਪੁੱਤਰ ਸਵ. ਪ੍ਰਧਾਨ ਮੰਗਾ ਸਿੰਘ ਢਿੱਲੋਂ ਵਲੋਂ ਸਕੂਟਰੀ (ਇਲੈਕਟ੍ਰੋਨਿਕ) ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਜੀਤ ਡੈਸਕ
20-08-2026