20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬੀ.ਐਸ.ਐਨ.ਐਲ ਵਲੋਂ ਸਾਦਿਕ ’ਚ ਵਿਸ਼ੇਸ਼ ਮੇਲਾ ਲਗਾਇਆ

ਸਾਦਿਕ, 19 ਅਗਸਤ (ਆਰ. ਐਸ.

ਪੀ.ਏ.ਸੀ. ਦੇ ਨਵੇਂ ਬਣੇ ਮੈਂਬਰ ਕੁਲਤਾਰ ਸਿੰਘ ਬਰਾੜ, ਮੈਂਗਲ ਸਿੰਘ ਬਰਾੜ ਢਿੱਲਵਾਂ ਅਤੇ ਪ੍ਰਤਾਪ ਸਿੰਘ ਨੰਗਲ ਦਾ ਸਿਰੋਪਾਓ ਪਹਿਨਾ ਕੇ ਵਿਸ਼ੇਸ਼ ਸਨਮਾਨ ਕਰਦੇ ਹੋਏ ਪਾਰਟੀ ਵਰਕਰ। ਤਸਵੀਰ : ਮੋਹਰ ਸਿੰਘ ਗਿੱਲ 20-08-2026
ਸਾਦਿਕ, 19 ਅਗਸਤ (ਆਰ.ਐਸ.ਧੁੰਨਾ)-ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਪੇਂਡੂ ਖੇਤਰਾਂ ਵਿਚ ਆਪਣੀਆਂ ਦੂਰਸੰਚਾਰ ਸੇਵਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਅਤੇ ਗਾਹਕਾਂ ਨੂੰ ਬੀ.ਐਸ.ਐਨ.ਐਲ ਦੀਆਂ ਨਵੀਆਂ ਅਤੇ ਆਕਰਸ਼ਕ ਘਰ ਤੱਕ ਫਾਈਬਰ (ਇੰਟਰਨੈੱਟ) ਸੇਵਾਵਾਂ ਅਤੇ ਮੋਬਾਈਲ ਯੋਜਨਾਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਾਦਿਕ ਵਿਚ ਵਿਸ਼ੇਸ਼ ਬੀ.ਐਸ.ਐਨ.ਐਲ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਮਹਾਂਪ੍ਰਬੰਧਕ ਕੇ.ਡੀ ਸਿੰਘ, ਸੁਰੇਸ਼ ਗਰੋਵਰ ਏ.ਜੀ.ਐਮ ਫ਼ਰੀਦਕੋਟ, ਮਨਪ੍ਰੀਤ ਸਿੰਘ ਟੀ.ਆਈ.ਪੀ ਤੋਂ ਇਲਾਵਾ ਬੀ. ਐਸ. ਐਨ. ਐਲ ਇੰਟਰਨੈੱਟ ਅਤੇ ਸਿਮ ਕਾਰਡ ਮੈਨੇਜਮੈਂਟ ਟੀਮ ਨੇ ਸ਼ਮੂਲੀਅਤ ਕੀਤੀ। ਸਰਪੰਚ ਦੀਸ਼ਾ ਸਿੰਘ ਸਾਦਿਕ ਨੇ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਇਸ ਉਪਰਾਲੇ ਨੂੰ ਆਪਣਾ ਸਹਿਯੋਗ ਦਿੱਤਾ। ਭਾਰਤ ਸੰਚਾਰ ਨਿਗਮ ਲਿਮਟਿਡ ਟੀਮ ਨੇ ਇਸ ਮੇਲੇ ਵਿਚ ਪਹੁੰਚੇ ਪਿੰਡ ਵਾਸੀਆਂ ਅਤੇ ਗ੍ਰਾਹਕਾਂ ਨੂੰ ਬ੍ਰਾਡਬੈਂਡ ਅਤੇ ਮੋਬਾਈਲ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਲੋਕਾਂ ਨੇ ਇਸ ਮੇਲੇ ਦਾ ਲਾਭ ਲੈਂਦਿਆਂ ਫ਼ਾਈਬਰ ਇੰਟਰਨੈੱਟ ਕੂਨੈਕਸ਼ਨ ਬੁੱਕ ਕਰਵਾਏ ਅਤੇ ਕਈ ਗ੍ਰਾਹਕਾਂ ਨੇ ਆਪਣੇ ਮੌਜੂਦਾ ਮੋਬਾਈਲ ਨੰਬਰਾਂ ਨੂੰ ਬੀ.ਐਸ.ਐਨ.ਐਲ ਵਿਚ ਬਦਲਣ ਦੀਆਂ ਅਰਜ਼ੀਆਂ ਦਿੱਤੀਆਂ ਅਤੇ ਨਵੇਂ ਸਿਮ ਕਾਰਡ ਪ੍ਰਾਪਤ ਕੀਤੇ। ਇਸ ਮੌਕੇ ਟੀਮ ਵਲੋਂ 12 ਅਗਸਤ ਤੋਂ ਸ਼ੁਰੂ ਹੋਏ ਫ਼ਰੀਡਮ ਪਲੈਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਪਲੈਨ ਸਕੀਮ 12 ਸਤੰਬਰ ਤੱਕ ਜਾਰੀ ਰਹੇਗੀ ਅਤੇ ਇਸ ਵਿਚ ਗ੍ਰਾਹਕਾਂ ਨੂੰ ਮੁਫ਼ਤ ਸਿਮ, ਅਨਲਿਮਿਟਡ ਵਾਈਸ ਕਾਲ, ਰੋਜ਼ਾਨਾ 1 ਜੀਬੀ ਡਾਟਾ ਅਤੇ ਰੋਜ਼ਾਨਾ 100 ਐਸ ਐਮ ਐਸ 24 ਦਿਨ ਦੀ ਵੈਧਤਾ ਨਾਲ ਪ੍ਰਾਪਤ ਹੋਣਗੇ। ਭਾਰਤ ਸੰਚਾਰ ਨਿਗਮ ਲਿਮਟਿਡ ਦੇ ਪ੍ਰਬੰਧਕ ਕੇ.ਡੀ ਸਿੰਘ ਨੇ ਪਿੰਡ ਵਾਸੀਆਂ ਨੂੰ ਬੀ.ਐਸ.ਐਨ.ਐਲ ਦੀਆਂ ਆਧੁਨਿਕ ਦੂਰਸੰਚਾਰ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਅਤੇ ਪੇਂਡੂ ਖੇਤਰਾਂ ਵਿਚ ਫ਼ਾਈਬਰ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾ ਉਣ ਲਈ ਬੀ.ਐਸ.ਐਨ.ਐਲ ਦੀ ਵਚਨਬੱਧਤਾ ਪ੍ਰਗਟਾਈ। ਮੇਲੇ ਵਿਚ ਪਿੰਡ ਵਾਸੀਆਂ ਵਲੋਂ ਬੀ.ਐਸ.ਐਨ.ਐਲ ਸੇਵਾਵਾਂ ਪ੍ਰਤੀ ਦਿਖਾਈ ਗਈ ਭਰਪੂਰ ਦਿਲਚਸਪੀ ਤੋਂ ਇਹ ਸਪੱਸ਼ਟ ਹੋਇਆ ਕਿ ਪੇਂਡੂ ਖੇਤਰਾਂ ਵਿਚ ਲੋਕਾਂ ਦੀ ਬੀ.ਐਸ.ਐਨ.ਐਲ ਦੀਆਂ ਆਧੁਨਿਕ ਦੂਰਸੰਚਾਰ ਸੇਵਾਵਾਂ ਅਤੇ ਗਾਹਕ-ਪੱਖੀ ਨਵੀਆਂ ਯੋਜਨਾਵਾਂ ਪ੍ਰਤੀ ਵਿਸ਼ਵਾਸ ਅਤੇ ਰੁਚੀ ਲਗਾਤਾਰ ਵੱਧ ਰਹੀ ਹੈ।
ਪਿਛਲੀ ਖ਼ਬਰ ਅੰਮ੍ਰਿਤਪਾਲ ਸਿੰਘ ਬਰਾੜ ਕੈਨੇਡਾ ’ਚ ਬਣੇ ਜੇਲ੍ਹ ਵਿਭਾਗ ਦੇ ਅਧਿਕਾਰੀ ਅਗਲੀ ਖ਼ਬਰ ਈਰਖਾ, ਦਵੈਤ ਅਤੇ ਵੋਟ ਬੈਂਕ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਛੱਲਣੀ ਕੀਤਾ-ਪਵਨਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।