20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਲੰਧਰ ਨਗਰ ਨਿਗਮ ਕਰਮਚਾਰੀਆਂ ਨੇ ਕੀਤੀ ਹੜਤਾਲ

ਜਲੰਧਰ, 20 ਅਗਸਤ (ਦਵਿੰਦਰ) - ਜਲੰਧਰ ਚ ਨਗਰ ਨਿਗਮ ਕਰਮਚਾਰੀਆਂ ਨੇ ਹੜਤਾਲ ਕੀਤੀ। ਗੱਲਬਾਤ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 1196 ਵਿਅਕਤੀਆਂ ਨੂੰ ਆਊਟਸੋਰਸ...

ਅਜੀਤ ਡੈਸਕ 20-08-2026

ਜਲੰਧਰ, 20 ਅਗਸਤ (ਦਵਿੰਦਰ) - ਜਲੰਧਰ ਚ ਨਗਰ ਨਿਗਮ ਕਰਮਚਾਰੀਆਂ ਨੇ ਹੜਤਾਲ ਕੀਤੀ। ਗੱਲਬਾਤ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 1196 ਵਿਅਕਤੀਆਂ ਨੂੰ ਆਊਟਸੋਰਸ ਪ੍ਰਤੀ ਰਾਹੀ ਕਾਰਪੋਰੇਸ਼ਨ ਦੇ ਵਿਚ ਭਰਤੀ ਕੀਤੇ ਜਾਣਗੇ, ਪਰ ਸਰਕਾਰ ਉਨ੍ਹਾਂ ਚੀਜ਼ਾਂ ਤੋਂ ਮੁੱਕਰ ਗਈ ਹੈ। ਪੰਜਾਬ ਸਰਕਾਰ ਵਲੋਂ ਇਕ ਦਿੱਲੀ ਤੋਂ ਕੰਪਨੀ ਨੂੰ ਬੁਲਾਇਆ ਗਿਆ ਹੈ ਜਿਸ ਨੂੰ ਪੰਜਾਬ ਦਾ ਹਰ ਕੰਮ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਨਗਰ ਨਿਗਮਨ ਕਰਮਚਾਰੀਆਂ ਵਲੋਂ ਅੱਜ ਹੜਤਾਲ ਕੀਤੀ ਗਈ ਹੈ ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਤਿੰਨ ਦਿਨ ਪਹਿਲਾਂ ਹੀ ਇਸ ਹੜਤਾਲ ਨੂੰ ਲੈ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ, ਪਰ ਸਰਕਾਰ ਸਾਡੀਆਂ ਮੰਗਾਂ ਨਾ ਮੰਨਦੇ ਹੋਏ ਸਾਨੂੰ ਲਾਰੇ ਲਾਉਂਦੀ ਰਹੀ ਜਿਸ ਕਾਰਨ ਅੱਜ ਸਾਨੂੰ ਮਜਬੂਰਨ ਇਹ ਹੜਤਾਲ ਕਰਨੀ ਪਈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਦੇ ਵਿਚ ਹੜਤਾਲ ਹੋਰ ਵੀ ਤਿੱਖੀ ਹੋਵੇਗੀ 

ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸ਼ਹੀਦੀ ਸਮਾਗਮ ਆਰੰਭ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾ ਸੱਜਣ ਕੁਮਾਰ ਦੀ ਮੌਤ