ਗੁਰਜਿੰਦਰ ਕੌਰ ਗਿੱਲ ਦਾ ਦਿਹਾਂਤ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਵੱਖ - ਵੱਖ ਪਾਰਟੀਆਂ ਦੇ ਆਗੂ ਹੋਏ ਸ਼ਾਮਿਲ
ਸ੍ਰੀ ਮੁਕਤਸਰ ਸਾਹਿਬ , 19 ਅਗਸਤ ( ਰਣਜੀਤ ਸਿੰਘ ਢਿੱਲੋਂ )- ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ , ਸਵ . ਭਾਈ ਸ਼ਮਿੰਦਰ ਸਿੰਘ ਸਾਬਕਾ ਐੱਮ .
ਸ੍ਰੀ ਮੁਕਤਸਰ ਸਾਹਿਬ , 19 ਅਗਸਤ ( ਰਣਜੀਤ ਸਿੰਘ ਢਿੱਲੋਂ )- ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ , ਸਵ . ਭਾਈ ਸ਼ਮਿੰਦਰ ਸਿੰਘ ਸਾਬਕਾ ਐੱਮ . ਪੀ ., ਸਵ . ਭਾਈ ਨਰਿੰਦਰ ਸਿੰਘ ਅਤੇ ਭਾਈ ਅਪਮਿੰਦਰ ਸਿੰਘ ਦੀ ਭੈਣ ਅਤੇ ਹਰਇੰਦਰ ਸਿੰਘ ਗਿੱਲ ਤੇ ਇੰਜੀ . ਮਹਿਬੂਬ ਸਿੰਘ ਗਿੱਲ ਦੇ ਮਾਤਾ ਸਰਦਾਰਨੀ ਗੁਰਜਿੰਦਰ ਕੌਰ ਗਿੱਲ (84) ਧਰਮਪਤਨੀ ਸਵ . ਤੇਜਿੰਦਰ ਸਿੰਘ ਗਿੱਲ ( ਰਿਟਾ . ਗਰੁੱਪ ਜਨਰਲ ਮੈਨੇਜਰ ਓ . ਐੱਨ . ਜੀ . ਸੀ .) ਵਾਸੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਸਦੀਵੀ ਵਿਛੋੜਾ ਦੇ ਗਏ ਸਨ । ਅੱਜ ਦੁਪਹਿਰ ਸਮੇਂ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ । ਪਰਿਵਾਰਿਕ ਮੈਂਬਰਾਂ ਵਲੋਂ ਅੰਤਿਮ ਰਸਮਾਂ ਕਰਨ ਉਪਰੰਤ ਭਾਈ ਰਘੂਰਾਜ ਸਿੰਘ ਦੁਆਰਾ ਅਰਦਾਸ ਕੀਤੀ ਗਈ । ਇਸ ਉਪਰੰਤ ਮ੍ਰਿਤਕਾ ਦੀ ਚਿਖਾ ਨੂੰ ਅਗਨੀ ਦਿੱਤੀ ਗਈ । ਇਸ ਮੌਕੇ ਪਰਿਵਾਰਕ ਮੈਂਬਰਾਂ , ਰਿਸ਼ਤੇਦਾਰਾਂ ਤੇ ਸਕੇ ਸੰਬੰਧੀਆਂ ਵਲੋਂ ਸ੍ਰੀਮਤੀ ਗੁਰਜਿੰਦਰ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ । ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ , ਭਾਈ ਅਪਮਿੰਦਰ ਸਿੰਘ , ਭਾਈ ਰਾਹੁਲ ਸਿੰਘ ਸਿੱਧੂ , ਭਾਈ ਰਸਬੀਰ ਸਿੰਘ ਸਿੱਧੂ , ਭਾਈ ਜਸਵਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ , ਮਿੱਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਕੌਂਸਲ , ਜਬਰਜੰਗ ਸਿੰਘ ਬਰਾੜ ਚੱਕ ਦੂਹੇਵਾਲਾ , ਅੰਮ੍ਰਿਤਪਾਲ ਸਿੰਘ ਬਰਾੜ ਫ਼ੱਤਣਵਾਲਾ , ਕੁਲਦੀਪ ਸਿੰਘ ਭੰਗੇਵਾਲਾ ਜ਼ਿਲ੍ਹਾ ਪ੍ਰਧਾਨ ਭਾਜਪਾ , ਡਾ . ਅਜੇ ਸੇਤੀਆ , ਉਦਯੋਗਪਤੀ ਰਾਜਨ ਸੇਤੀਆ , ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ , ਸੁਖਜਿੰਦਰ ਸਿੰਘ ਬਬਲੂ ਬਰਾੜ ਕੌਂਸਲਰ , ਡਾ . ਸਤਪਾਲ ਸਿੰਘ ਵਾਲੀਆ , ਵਿਕਰਮਜੀਤ ਸਿੰਘ ਗਿੱਲ ਐਡਵੋਕੇਟ , ਇਕਬਾਲ ਸਿੰਘ ਬੁੱਟਰ ਐਡਵੋਕੇਟ , ਇਕਬਾਲ ਸਿੰਘ ਵੜਿੰਗ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ , ਪਰਮਜੀਤ ਸਿੰਘ ਢੀਂਗਰਾ , ਰਾਕੇਸ਼ ਕਥੂਰੀਆ , ਅਨਿਲ ਕਥੂਰੀਆ , ਅਸ਼ਵਨੀ ਗਿਰਧਰ , ਰਾਜ ਕੁਮਾਰ ਮੇਲੂ ਭਟੇਜਾ ਭਾਜਪਾ ਆਗੂ , ਗੁਰਮੀਤ ਸਿੰਘ ਸੋਢੀ ਰਿਟਾ . ਖੇਤੀਬਾੜੀ ਅਫਸਰ , ਮਲਕੀਤ ਸਿੰਘ ਪੈਂਕ ਰਿਟਾ . ਡੀ . ਐੱਮ . ਓ ., ਨਰਿੰਦਰ ਸਿੰਘ ਬਰਾੜ , ਸ਼ੇਖਰ ਕਾਲੜਾ , ਚਰਨਜੀਤ ਸਿੰਘ ਢਿੱਲੋਂ , ਜਸਪਾਲ ਸਿੰਘ ਢਿੱਲੋਂ , ਐਡਵੋਕੇਟ ਗੁਰਵਿੰਦਰ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ , ਬੌਬੀ ਬਰਾੜ , ਪਰਮਜੀਤ ਸਿੰਘ ਗਿੱਲ , ਸਤੀਸ਼ ਗਿਰਧਰ ਕਾਲਾ ਸਾਬਕਾ ਮੀਤ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ , ਸੰਜੀਵ ਬੌਬੀ ਗਾਵੜੀ , ਐਡਵੋਕੇਟ ਜਗਮੀਤ ਸਿੰਘ ਨਾਨਕਪੁਰਾ , ਜਸਵੰਤ ਸਿੰਘ ਬਰਾੜ ਕਾਨੂੰਨੀ ਸਲਾਹਕਾਰ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ , ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਯਾਦੂ , ਜਸਵੰਤ ਸਿੰਘ ਸੰਧੂ ਭਾਜਪਾ ਆਗੂ , ਡਾ . ਸੁਖਦੇਵ ਸਿੰਘ ਬੁੱਟਰ ਬਰੀਵਾਲਾ , ਸੱਤਪਾਲ ਸ਼ਰਮਾ , ਸਾਬਕਾ ਕੌਂਸਲਰ ਪਰਮਿੰਦਰ ਸਿੰਘ ਪਾਸ਼ਾ , ਨਿਰੰਜਨ ਸਿੰਘ ਰੱਖਰਾ , ਨਿੱਪੀ ਔਲਖ , ਸੁਰਿੰਦਰਪਾਲ ਸਿੰਘ ਥਿੰਦ , ਮਾਸਟਰ ਜਸਪਾਲ ਸਿੰਘ , ਗਗਨਦੀਪ ਸਿੰਘ ਸੰਧੂ , ਗੁਰਮੇਲ ਸਿੰਘ ਬਰਾੜ , ਰਾਹੁਲ ਸੱਚਦੇਵਾ , ਨੰਬਰਦਾਰ ਦੀਪ ਬਰਾੜ , ਸ਼ਿਵਰਾਜ ਸਿੰਘ ਚਹਿਲ , ਜਸਵਿੰਦਰ ਸਿੰਘ ਗੋਹਲਾ , ਸ਼ੇਰਬਾਜ ਸਿੰਘ ਬਰਾੜ , ਜਸਪਾਲ ਸਿੰਘ ਢਿੱਲੋਂ ਜੰਡਵਾਲਾ , ਸਰਬਜੀਤ ਸਿੰਘ ਕਾਲੜਾ , ਗੁਰਜੰਟ ਸਿੰਘ ਉਦੇਕਰਨ , ਅਜਵਿੰਦਰ ਸਿੰਘ ਪੂਣੀਆਂ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ , ਨੰਬਰਦਾਰ ਪਰਮਜੀਤ ਸਿੰਘ ਪੰਮਾ , ਜਤਿੰਦਰ ਸਿੰਘ ਮਹੰਤ ਹਾਜ਼ਰ ਸਨ ।