11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸੁਰ ਸਿੰਘ ਪਹੁੰਚਣ ’ਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਵਲੋਂ ਭਰਵਾਂ ਸਵਾਗਤ

ਅਜੀਤ ਡੈਸਕ 26-07-2026

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਣ ਦੇ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੇ ਦਿਨ ਅਰੰਭ ਹੋਏ ‘ਮੀਰੀ-ਪੀਰੀ ਖ਼ਾਲਸਾ ਮਾਰਚ’ਜੋ ਕਿ ਗੁਰਦੁਆਰਾ ਛੇਹਰਟਾ ਸਾਹਿਬ, ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਤੋਂ ਹੁੰਦਾ ਹੋਇਆ ਰਾਤ ਨੂੰ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਵਿਸ਼ਰਾਮ ਕਰਨ ਉਪਰੰਤ ਸਵੇਰੇ 10 ਵਜੇ ਆਰੰਭ ਹੋ ਕੇ ਸੰਪਰਦਾਇ ਦਲ ਬਾਬਾ ਬਿੱਧੀ ਹੈੱਡ ਕੁਆਵਟਰ ਸੁਰਸਿੰਘ ਪਹੁੰਚਿਆ।ਜਿਥੇ ਸੰਪਰਦਾਇਕ ਦਲ ਬਿਧੀ ਚੰਦ ਦੇ 12ਵੇਂ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਦੇ ਸਪੁੱਤਰ ਬਾਬਾ ਪ੍ਰੇਮ ਸਿੰਘ ਤੇ ਬਾਬਾ ਚਰਨਜੀਤ ਸਿੰਘ ਨਗਰ ਨਿਵਾਸੀ ਸੰਗਤਾਂ ਸਮੇਤ ਬਾਬਾ ਸਾਧ ਸਿੰਘ ਸੇਵਾਦਾਰ ਡੇਰਾ ਬਾਬਾ ਸਵਾਇਆ ਸਿੰਘ ਜੀ ਅੰਮ੍ਰਿਤਸਰ, ਬਾਬਾ ਨਿਹਾਲ ਸਿੰਘ ਸਭਰਾਵਾਂ ਵਾਲੇ, ਬਾਬਾ ਜੋਗਾ ਸਿੰਘ ਮੁੱਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ, ਬਾਬਾ ਮੇਜਰ ਸਿੰਘ ਸੋਢੀ ਜਥੇ ਸਮੇਤ ਪਹੁੰਚੇ ਸਨ, ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਜਦ ਪੱਧਰੀ ਮੋੜ ’ਤੇ ਪਹੁੰਚਿਆ ਤਾਂ ਦਲ ਪੰਥ ਦੇ ਘੋੜੇ, ਹਾਥੀ ਅਤੇ ਸਿੰਘਾਂ ਨੇ ਦਲ ਪੰਥ ਦੀ ਮਰਜਾਦਾ ਅਨੁਸਾਰ ਪਾਲਕੀ ਸਾਹਿਬ ਦੇ ਅੱਗੇ-ਅੱਗੇ ਚਾਲੇ ਪਾਏ। ਇਸ ਮੌਕੇ ਦਲ ਪੰਥ ਵਲੋਂ ਸਜਾਈ ਗਈ ਸਟੇਜ ’ਤੇ ਸਟੇਜ ’ਤੇ ਕਵੀਸ਼ਰੀ ਜਥੇ ਗਿਆਨੀ ਗੁਰਜੰਟ ਸਿੰਘ ਬੈਂਕਾ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਤੋਂ ਜਿਥੇ ਸੰਗਤਾਂ ਨੂੰ ਜਾਣੂ ਕਰਵਾ ਰਹੇ ਸੀ, ਉਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਗੁਰਬਚਨ ਸਿੰਘ ਕਲਸੀਆ ਪ੍ਰਚਾਰਕ ਧਰਮ ਕਮੇਟੀ ਅਤੇ ਜੱਸਾ ਸਿੰਘ ਮਨਿਹਲਾ ਦੇ ਕਵੀਸ਼ਰੀ ਜਥੇ ਨੇ ਸਿੱਖ ਇਤਹਾਸ ’ਤੇ ਚਾਨਣਾ ਪਾਇਆ। ਨਗਰ ਕੀਰਤਨ ਦੇ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੁਲਦੀਪ ਸਿੰਘ ਗੜਗੱਜ ਅਤੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਿੰਘ, ਰਾਜਬੀਰ ਸਿੰਘ, ਵਿਰਸਾ ਸਿੰਘ ਵਲਟੋਹਾ, ਗੌਰਵਦੀਪ ਸਿੰਘ ਵਲਟੋਹਾ ਵੀ ਹਾਜ਼ਰ ਸਨ। ਨਗਰ ਕੀਰਤਨ ਇਥੋਂ ਰਵਾਨਾ ਹੋਣ ਤੋਂ ਬਾਅਦ ਭਿੱਖੀਵਿੰਡ. ਅਮਰਕੋਟ, ਵਲਟੋਹਾ, ਘਰਿਆਲਾ, ਪੱਟੀ ਮੋੜ , ਦਿਆਲਪੁ, ਸਬਾਜਪੁਰ ਰਾਹੀਂ ਹੁੰਦਾ ਹੋਇਆ ਉਲੀਕੇ ਪ੍ਰੋਗਰਾਮ ਅਨੁਸਾਰ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਸ਼ਰਾਮ ਕਰਕੇ ਅਗਲੇ ਪੜਾਅ ਲਈ ਰਵਾਨਗੀ ਕਰੇਗਾ।

ਪਿਛਲੀ ਖ਼ਬਰ ਵਿਸ਼ਵਕਰਮਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ੋਨਲ ਖੇਡਾਂ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਵਿਅਕਤੀ ਨਾਲ ਲੱਖਾਂ ਦੀ ਆਨਲਾਈਨ ਠੱਗੀ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।