17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕੁੱਕੜਾਂ ਵਾਲਾ ’ਚ ਬਿਜਲੀ ਚੰਗਿਆੜੀ ਕਾਰਨ ਇਲੈਕਟ੍ਰਾਨਿਕ ਗੋਦਾਮ ’ਚ ਭਿਆਨਕ ਅੱਗ

ਹਰਸ਼ਾ ਛੀਨਾ/ਰਾਜਾਸਾਂਸੀ, 17 ਨਵੰਬਰ (ਕੜਿਆਲ/ਹਰਦੀਪ ਸਿੰਘ ਖੀਵਾ)-ਅੱਡਾ ਕੁੱਕੜਾਂ ਵਾਲਾ ਵਿਖੇ ਇਲੈਕਟ੍ਰਾਨਿਕ ਸਟੋਰ ਦੇ ਗੋਦਾਮ ਵਿਚ ਬਿਜਲੀ ਦੀਆਂ ਤਾਰਾਂ ਵਿਚੋਂ ਚੰਗਿਆੜੀ ਨਿਕਲਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੋਦਾਮ ਵਿਚ ਪਈਆਂ ਕਰੀਬ 35 ਵਾਸ਼ਿੰਗ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ।

ਅਜੀਤ ਡੈਸਕ 18-11-2026
ਹਰਸ਼ਾ ਛੀਨਾ/ਰਾਜਾਸਾਂਸੀ, 17 ਨਵੰਬਰ (ਕੜਿਆਲ/ਹਰਦੀਪ ਸਿੰਘ ਖੀਵਾ)-ਅੱਡਾ ਕੁੱਕੜਾਂ ਵਾਲਾ ਵਿਖੇ ਇਲੈਕਟ੍ਰਾਨਿਕ ਸਟੋਰ ਦੇ ਗੋਦਾਮ ਵਿਚ ਬਿਜਲੀ ਦੀਆਂ ਤਾਰਾਂ ਵਿਚੋਂ ਚੰਗਿਆੜੀ ਨਿਕਲਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੋਦਾਮ ਵਿਚ ਪਈਆਂ ਕਰੀਬ 35 ਵਾਸ਼ਿੰਗ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਕਾਰਨ ਦੁਕਾਨ ਦੇ ਮਾਲਕ ਤਰਸੇਮ ਕੁਮਾਰ ਨੂੰ ਕਰੀਬ 6 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਣ ਦਾ ਅਨੁਮਾਨ ਹੈ। ਪੀੜਤ ਤਰਸੇਮ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਡਾ ਕੁੱਕੜਾਂ ਵਾਲਾ ਵਿਖੇ ਤਰਸੇਮ ਕਰਿਆਨਾ ਸਟੋਰ ਦੀ ਦੁਕਾਨ ਦੇ ਨਾਲ-ਨਾਲ ਤਰਸੇਮ ਕਰਿਆਨਾ ਸਟੋਰ ਦੇ ਬੈਨਰ ਹੇਠ ਹੀ ਇਲੈਕਟ੍ਰਾਨਿਕ ਸਮਾਨ ਦਾ ਸ਼ੋਅਰੂਮ ਵੀ ਚਲਾਇਆ ਜਾ ਰਿਹਾ ਹੈ। ਸ਼ੋਅਰੂਮ ਨਾਲ ਸਬੰਧਤ ਗੋਦਾਮ ਵਿਚ ਵੱਡੀ ਗਿਣਤੀ ਵਾਸ਼ਿੰਗ ਮਸ਼ੀਨਾਂ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਰੱਖਿਆ ਹੋਇਆ ਸੀ। ਇਸੇ ਦੌਰਾਨ ਬੀਤੇ ਰਾਤ ਬਿਜਲੀ ਦੀਆਂ ਤਾਰਾਂ ਵਿਚੋਂ ਅਚਾਨਕ ਚੰਗਿਆੜੀ ਨਿਕਲਣ ਕਾਰਨ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦੀ ਲਪੇਟ ਵਿਚ ਆਉਣ ਕਾਰਨ ਗੋਦਾਮ ਵਿਚ ਰੱਖੀਆਂ ਕਰੀਬ 35 ਵਾਸ਼ਿੰਗ ਮਸ਼ੀਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਪੀੜ ਤ ਦੁਕਾਨਦਾਰ ਤਰਸੇਮ ਕੁਮਾਰ ਨੇ ਦੱਸਿਆ ਕਿ ਇਸ ਅਗਨੀਕਾਂਡ ਵਿਚ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਅਚਾਨਕ ਵਾਪਰੀ ਘਟਨਾ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ।
ਪਿਛਲੀ ਖ਼ਬਰ ਕੇਂਦਰ ਸਰਕਾਰ ਪਹਿਲੀ ਪਾਤਿਸ਼ਾਹੀ ਦੇ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ - ਗਨੀਵ ਮਜੀਠ... ਅਗਲੀ ਖ਼ਬਰ ਅਜਨਾਲਾ ਪੁਲਿਸ ਵਲੋਂ 15 ਕਰੋੜ ਦੀ ਹੈਰੋਇਨ, 3 ਪਿਸਤੌਲ, 2 ਮੈਗਜ਼ੀਨ ਅਤੇ 90 ਜਿੰਦਾ ਕਾਰਤੂਸਾਂ ਸਮੇਤ ਮੋਟਰਸਾਈਕਲ ਸਵਾਰ ਨੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।