17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੰਤ ਬਾਬਾ ਸੋਹਣ ਸਿੰਘ ਦੀ 41ਵੀਂ ਸਾਲਾਨਾ ਬਰਸੀ ’ਤੇ ਕਲੇਰ ਮਾਂਗਟ ਵਿਖੇ ਵਿਸ਼ਾਲ ਗੁਰਮਤਿ ਸਮਾਗਮ

ਮਜੀਠਾ, 17 ਨਵੰਬਰ (ਜਗਤਾਰ ਸਿੰਘ ਸਹਿਮੀ)-ਹਰ ਸਾਲ ਦੀ ਤਰਾਂ ਗੁਰਦੁਆਰਾ ਸੰਤ ਬਾਬਾ ਸੋਹਣ ਸਿੰਘ ਚੜ੍ਹਦੀ ਪੱਤੀ ਕਲੇਰ ਮਾਂਗਟ ਵਿਖੇ ਸੰਤ ਬਾਬਾ ਸੋਹਣ ਸਿੰਘ ਦੀ 41ਵੀਂ ਸਲਾਨਾ ਬਰਸੀ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਜਿਥੇ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਰਖਾਏ ਗਏ ਅੱਠ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 18-11-2026
ਮਜੀਠਾ, 17 ਨਵੰਬਰ (ਜਗਤਾਰ ਸਿੰਘ ਸਹਿਮੀ)-ਹਰ ਸਾਲ ਦੀ ਤਰਾਂ ਗੁਰਦੁਆਰਾ ਸੰਤ ਬਾਬਾ ਸੋਹਣ ਸਿੰਘ ਚੜ੍ਹਦੀ ਪੱਤੀ ਕਲੇਰ ਮਾਂਗਟ ਵਿਖੇ ਸੰਤ ਬਾਬਾ ਸੋਹਣ ਸਿੰਘ ਦੀ 41ਵੀਂ ਸਲਾਨਾ ਬਰਸੀ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਜਿਥੇ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਰਖਾਏ ਗਏ ਅੱਠ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਹੋਈ। ਰਾਗੀਆਂ ਕੀਰਤਨ ਅਤੇ ਕਥਾ ਰਾਹੀਂ ਸੰਤ ਬਾਬਾ ਸੋਹਣ ਸਿੰਘ ਦੇ ਜੀਵਨ, ਉਨ੍ਹਾਂ ਦੀ ਸੇਵਾ ਭਾਵਨਾ ਅਤੇ ਸਿੱਖੀ ਪ੍ਰਤੀ ਸਮਰਪਣ ਬਾਰੇ ਚਾਨਣਾ ਪਾਇਆ ਗਿਆ। ਇਸ ਸਮਾਗਮ ਵਿਚ ਭਾਈ ਬਲਜਿੰਦਰ ਸਿੰਘ ਕਲੇਰ ਮਾਂਗਟ ਕੀਰਤਨੀ ਜੱਥਾ, ਭਾਈ ਸਰਵਣ ਸਿੰਘ ਸ਼ਾਮਨਗਰ ਕਵੀਸ਼ਰੀ ਜੱਥਾ, ਭਾਈ ਲਖਵਿੰਦਰ ਸਿੰਘ ਕੋਮਲ ਦਾਦੂਪੁਰਾ, ਭਾਈ ਜਗੀਰ ਸਿੰਘ ਕਦੋਵਾਲੀ, ਭਾਈ ਅੰਗਰੇਜ ਸਿੰਘ ਘਣੀਏ ਬਾਂਗਰ, ਭਾਈ ਹਰਪਾਲ ਸਿੰਘ ਕਲਾਨੌਰ, ਭਾਈ ਬਲਕਾਰ ਸਿੰਘ ਬਟਾਲਾ, ਬੀਬੀ ਬਲਬੀਰ ਕੌਰ ਮੱਚਰਾਵਾਂ, ਭਾਈ ਏਕਮਜੀਤ ਸਿੰਘ ਅੰਮ੍ਰਿਤਸਰ, ਨਿਰਮਲ ਸਿੰਘ ਤਾਰਗੜ੍ਹ, ਭਾਈ ਸੁਖਵਿੰਦਰ ਸਿੰਘ ਧਰਤੀ, ਭਾਈ ਅਮਰਜੀਤ ਸਿੰਘ ਭੱਟੀ, ਭਾਈ ਮੁਖਤਾਰ ਸਿੰਘ ਗੁਮਾਨਪੁਰਾ, ਮੰਗਲ ਸਿੰਘ ਢਡਿਆਲਾ, ਭਾਈ ਦਲੇਰ ਸਿੰਘ ਖਤਰਾਵਾਂ, ਅਮਰਜੀਤ ਸਿੰਘ ਰਿਖੀਆਂ, ਜੰਗ ਬਹਾਦਰ ਸਿੰਘ, ਰਤਨ ਸਿੰਘ ਰਿਖੀਆਂ, ਬੀਬੀ ਰਣਜੀਤ ਕੌਰ, ਬਚਨ ਸਿੰਘ ਮਜੀਠਾ ਸਮੇਤ ਬਹੁਤ ਸਾਰੇ ਪੰਥ ਪ੍ਰਸਿੱਧ ਅਤੇ ਧਾਰਮਿਕ ਗਾਇਕਾਂ ਵਲੋਂ ਗੁਰੂ ਜਸ ਗਾਇਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਹਰਵਿੰਦਰ ਸਿੰਘ, ਕਮੇਟੀ ਪ੍ਰਧਾਨ ਅਮਰਜੀਤ ਸਿੰਘ ਕਲੇਰ, ਸਟੇਜ ਸੈਕਟਰੀ ਰਵਿੰਦਰ ਸਿੰਘ ਨਿਹੰਗ ਸਿੰਘ ਸਮੇਤ ਹੋਰ ਬਹੁਤ ਸਾਰੇ ਮੋਹਤਬਰ ਤੇ ਪ੍ਰਬੰਧਕ ਮੌਜੂਦ ਸਨ।
ਪਿਛਲੀ ਖ਼ਬਰ ਜਥੇਦਾਰ ਜਲਾਲ ਉਸਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਅਤੇ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਦੀ ਹੋਈ ਇਕੱਤਰ... ਅਗਲੀ ਖ਼ਬਰ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਨਾਲ ਪਾਰਟੀ ਨੂੰ ਵੱਡਾ ਬੱਲ ਮਿਲੇਗਾ - ਜਥੇਦਾਰ ਨਾਗੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।