11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਵਿਅਕਤੀ ਨਾਲ ਲੱਖਾਂ ਦੀ ਆਨਲਾਈਨ ਠੱਗੀ, ਮਾਮਲਾ ਦਰਜ

ਅਜੀਤ ਡੈਸਕ 26-07-2026

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)— ਸਾਈਬਰ ਕ੍ਰਾਈਮ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਲੱਖਾਂ ਦੀ ਆਨਲਾਈਨ ਠੱਗੀ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਾਈਬਰ ਕ੍ਰਾਈਮ ਤਰਨ ਤਾਰਨ ਵਿਖੇ ਨਿਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਜੀਕੋਟ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਘਰ ਮੌਜੂਦ ਸੀ ਅਤੇ ਮੋਬਾਈਲ ਫੋਨ ਚਲਾ ਰਿਹਾ ਸੀ ਤਾਂ ਉਸਦੀ ਫੇਸਬੁੱਕ ’ਤੇ ਸ਼੍ਰੀ ਰਾਮ ਡਰਾਈ ਫਰੂਟ ਕੰਪਨੀ ਦੀ ਐਡ ਆ ਰਹੀ ਸੀ, ਜਿਸ ਵਿਚ ਇਕ ਲੜਕੇ ਨੇ ਵੱਟਸਐਪ ਰਾਹੀਂ ਉਸ ਨੂੰ ਕਾਲ ਕੀਤੀ ਸਾਡੀ ਕੰਪਨੀ ਵਲੋੋਂ ਡਰਾਈ ਫਰੂਟ ਵੇਚਿਆ ਜਾਂਦਾ ਹੈ, ਉਸ ਦੇ ਕਹਿਣ ’ਤੇ ਉਸ ਨੇ ਬਦਾਮ, ਅਖਰੋਟ ਅਤੇ ਅੰਜੀਰ ਆਰਡਰ ਕਰ ਦਿੱਤੇ। ਲੜਕੇ ਨੇ ਆਪਣਾ ਸਕੈਨਰ ਭੇਜ ਦਿੱਤਾ। ਉਸ ਦੇ ਭੇਜੇ ਹੋਏ ਸਕੈਨਰ ’ਤੇ ਉਸ ਵਲੋਂ 1050 ਰੁਪਏ ਟਰਾਸਫਰ ਕਰ ਦਿੱਤੇ ਅਤੇ ਕੁਝ ਦਿਨ ਬਾਅਦ ਫੋਨ ਆ ਗਿਆ ਤੁਹਾਡਾ ਪੈਸੇ ਵਾਪਸ ਕਰ ਦਿੰਦੇ ਹਾਂ। ਲੜਕਾ ਆਰਡਰ ਲੈ ਕੇ ਆਵੇਗਾ ਉਸ ਨੂੰ ਪੈਸੇ ਦੇ ਦੇਣਾ। ਫਿਰ ਉਸ ਨੂੰ ਫੋਨ ਆਇਆ ਕਿ ਤੁਸੀ ਆਪਣੇ ਮੋਬਾਇਲ ਵਿਚ ਆਇਆ ਕੋਡ ਭਰ ਦਿਓ ਤਾਂ ਉਸ ਨੇ ਕੋਡ ਭਰ ਦਿੱਤਾ ਤਾਂ ਵੱਖ-ਵੱਖ ਤਰੀਕਾਂ ਨੂੰ ਉਸਦੇ ਖਾਤੇ ਵਿਚੋਂ 1,53,148 ਰੁਪਏ ਨਿਕਲ ਗਏ। ਸਾਈਬਰ ਕ੍ਰਾਈਮ ਦੇ ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸੁਰ ਸਿੰਘ ਪਹੁੰਚਣ ’ਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ (ਹਰੀਕੇ) ਵਿਖੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।